ਵਾਰਾਨਸੀ: ਕੇਂਦਰੀ ਮੰਤਰੀ ਪਿਊਸ਼ ਗੋਇਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ ‘ਚ ਪ੍ਰੈੱਸ ਕਾਨਫਰੰਸ ਕਰਕੇ ਵੱਡੇ-ਵੱਡੇ ਦਾਅਵੇ ਕਰ ਰਹੇ ਸੀ ਕਿ ਉਸੇ ਸਮੇਂ ਅਚਾਨਕ ਬਿਜਲੀ ਚਲੀ ਗਈ। ਜਨਰੇਟਰ ਸ਼ੁਰੂ ਹੋਣ ‘ਚ ਵੀ ਕਰੀਬ 5 ਮਿੰਟ ਦਾ ਸਮਾਂ ਲੱਗਿਆ ਤੇ ਜਦੋਂ ਤਕ ਬਿਜਲੀ ਮੁੜ ਆਈ ਉਦੋਂ ਤਕ ਇਹ ਗੱਲ ਸ਼ਹਿਰ ‘ਚ ਚਰਚਾ ਦਾ ਮੁੱਦਾ ਬਣ ਚੁੱਕੀ ਸੀ।



ਬੀਜੇਪੀ ਨੇਤਾ ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਮੰਗਲਵਾਰ ਨੂੰ ਵਾਰਾਨਸੀ ‘ਚ ਪ੍ਰੈੱਸ ਕਾਨਫਰੰਸ ਕਰ ਰਹੇ ਸੀ। ਉਹ ਮੀਡੀਆ ਨੂੰ ਵਾਰਾਨਸੀ ‘ਚ ਕੀਤੇ ਵਿਕਾਸ ਕਾਰਜਾਂ ਬਾਰੇ ਦੱਸ ਰਹੇ ਸੀ। ਸਵਾਲ- ਜਵਾਬ ਦਾ ਦੌਰ ਚੱਲ ਰਿਹਾ ਸੀ ਕਿ ਅਚਾਨਲ ਬੱਤੀ ਗੁੱਲ ਹੋ ਗਈ।

ਪਿਊਸ਼ ਗੋਇਲ ਦੇਸ਼ ‘ਚ ਊਰਜਾ ਮੰਤਰੀ ਹਨ ਤੇ ਰੇਲਵੇ ਮੰਤਰਾਲੇ ਦਾ ਕੰਮ ਵੀ ਦੇਖਦੇ ਹਨ। ਉਹ ਪੱਤਰਕਾਰਾਂ ਨੂੰ ਵਾਰਾਨਸੀ ‘ਚ ਜ਼ਮੀਨ ਦੇ ਅੰਦਰ ਪਾਈ ਜਾ ਰਹੀ ਵਾਇਰ ਸਿਸਟਮ ਬਾਰੇ ਜਾਣਕਾਰੀ ਦੇ ਰਹੇ ਸੀ।