ਸਬਜ਼ੀਆਂ ਤੇ ਦਾਲਾਂ ਹੋਣਗੀਆਂ ਸਸਤੀਆਂ, ਕੇਂਦਰ ਸਰਕਾਰ ਚੁੱਕ ਰਹੀ ਵੱਡਾ ਕਦਮ
ਏਬੀਪੀ ਸਾਂਝਾ | 27 Nov 2020 05:12 PM (IST)
ਉੱਧਰ ਸਬਜ਼ੀਆਂ, ਦਾਲਾਂ, ਖੁਰਾਕੀ ਤੇਲ ਦੇ ਨਾਲ-ਨਾਲ ਜ਼ਰੂਰੀ ਸਾਮਾਨ ਦੇ ਭਾਅ ਅਸਮਾਨੀਂ ਚੜ੍ਹਨ ਲੱਗੇ ਹਨ। ਬੀਤੇ ਮਹੀਨੇ ਅਨਲੌਕ-5 ਲਾਗੂ ਹੋਣ ਕਾਰਨ ਇੱਕਦਮ ਮੰਗ ਤੇ ਸਪਲਾਈ ਵਿਚਾਲੇ ਵੱਡਾ ਫ਼ਰਕ ਆ ਗਿਆ ਹੈ।
ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੇ ਇਸ ਦੌਰ ’ਚ ਦਾਲਾਂ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੀ ਜੇਬ ਉੱਤੇ ਸਿੱਧਾ ਹਮਲਾ ਕੀਤਾ ਹੈ। ਉਂਝ ਵੀ ਇਸ ਵੇਲੇ ਲੋਕਾਂ ਨੂੰ ਰੋਜ਼ੀ-ਰੋਟੀ ਲਈ ਸਖ਼ਤ ਕਿਸਮ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਧਰ ਸਬਜ਼ੀਆਂ, ਦਾਲਾਂ, ਖੁਰਾਕੀ ਤੇਲ ਦੇ ਨਾਲ-ਨਾਲ ਜ਼ਰੂਰੀ ਸਾਮਾਨ ਦੇ ਭਾਅ ਅਸਮਾਨੀਂ ਚੜ੍ਹਨ ਲੱਗੇ ਹਨ। ਬੀਤੇ ਮਹੀਨੇ ਅਨਲੌਕ-5 ਲਾਗੂ ਹੋਣ ਕਾਰਨ ਇੱਕਦਮ ਮੰਗ ਤੇ ਸਪਲਾਈ ਵਿਚਾਲੇ ਵੱਡਾ ਫ਼ਰਕ ਆ ਗਿਆ ਹੈ। ਅਜਿਹੇ ਹਾਲਾਤ ’ਚ ਹੁਣ ਕੇਂਦਰ ਸਰਕਾਰ ਦਾਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਕਮੀ ਲਿਆਉਣ ਲਈ ਅਹਿਮ ਕਦਮ ਚੁੱਕਣ ਜਾ ਰਹੀ ਹੈ। ਸੂਤਰਾਂ ਅਨੁਸਾਰ ਦਾਲਾਂ ਸਸਤੀਆਂ ਕਰਨ ਲਈ ਸਰਕਾਰ ਓਪਨ ਮਾਰਕਿਟ ਸੇਲ ਸਕੀਮ ਰਾਹੀਂ ਵੇਚੀਆਂ ਜਾਣ ਵਾਲੀਆਂ ਦਾਲਾਂ ਉੱਤੇ ਡਿਸਕਾਊਂਟ ਦੇ ਸਕਦੀ ਹੈ। ਪ੍ਰਾਈਸ ਮਾਨੀਟਰਿੰਗ ਕਮੇਟੀ ਨੇ ਪ੍ਰਤੀ ਕਿਲੋ 10 ਤੋਂ 15 ਰੁਪਏ ਤੱਕ ਦੀ ਛੋਟ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਨੈਫ਼ੇਡ, ਓਪਨ ਮਾਰਕਿਟ ਸਕੀਮ ਸੇਲ ਰਾਹੀਂ ਦਾਲਾਂ ਦੀ ਨੀਲਾਮੀ ਕਰਦਾ ਹੈ। ਇਸ ਯੋਜਨਾ ਅਧੀਨ ਵੇਚੀਆਂ ਜਾਣ ਵਾਲੀਆਂ ਦਾਲਾਂ ਉੱਤੇ ਛੋਟ ਮਿਲ ਸਕਦੀ ਹੈ। ਹਾਲੇ ਸਰਕਾਰ ਸੂਬਿਆਂ, ਨੀਮ ਫ਼ੌਜੀ ਬਲਾਂ ਤੇ ਆਂਗਨਵਾੜੀ ਜਿਹੀਆਂ ਥਾਵਾਂ ਉੱਤੇ ਭੇਜੀ ਜਾਣ ਵਾਲੀ ਦਾਲ ਉੱਤੇ ਛੋਟ ਦਿੰਦੀ ਹੈ। ਥੋਕ ਬਾਜ਼ਾਰ ’ਚ ਅਰਹਰ ਦੀ ਦਾਲ ਦੀ ਕੀਮਤ 115 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਚੁੱਕੀ ਹੈ। ਮੂੰਗੀ ਤੇ ਉੜਦ ਦੀ ਦਾਲ ਵੀ 10 ਫ਼ੀਸਦੀ ਮਹਿੰਗੀ ਹੋ ਗਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904