ਨਵੀਂ ਦਿੱਲੀ: ਦੇਸ਼ ਦੇ ਵਣਜ ਮੰਤਰੀ ਪਿਯੂਸ਼ ਗੋਇਲ ਨੇ ਖੰਡ ਉਦਯੋਗ ਨਾਲ ਮੀਟਿੰਗ ਦੌਰਾਨ ਕਈ ਅਹਿਮ ਫ਼ੈਸਲੇ ਲਏ। ਇਸ ਵਰਚੁਅਲ ਮੀਟਿੰਗ ’ਚ ਕਈ ਖੰਡ ਕੰਪਨੀਆਂ ਤੇ ‘ਇਸਮਾ’ ਜਿਹੀਆਂ ਸ਼ੂਗਰ ਐਸੋਸੀਏਸ਼ਨਾਂ ਦੇ ਅਧਿਕਾਰੀ ਮੌਜੂਦ ਸਨ। ਇਸ ਮੀਟਿੰਗ ਦੀ ਮੁੱਖ ਗੱਲ ਇਹ ਰਹੀ ਕਿ ਦੇਸ਼ ਵਿੱਚ ਈਥਾਨੌਲ ਦਾ ਉਤਪਾਦਨ ਵਧਾਉਣ ਉੱਤੇ ਸਹਿਮਤੀ ਕਾਇਮ ਹੋਈ ਹੈ। ਈਥਾਨੌਲ ਦੀਆਂ ਕੀਮਤਾਂ ਵਧਣ ਨਾਲ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਗੰਨੇ ਦਾ ਉਤਪਾਦਨ ਵਧਣ ਨਾਲ ਖੰਡ ਉਦਯੋਗ ਨੂੰ ਵੀ ਲਾਭ ਹੋਵੇਗਾ।
ਈਥਾਨੌਲ ਅਲਕੋਹਲ ਵਰਗਾ ਪਦਾਰਥ ਹੁੰਦਾ ਹੈ, ਜਿਸ ਨੂੰ ਪੈਟਰੋਲ ’ਚ ਮਿਲਾ ਕੇ ਗੱਡੀਆਂ ਵਿੱਚ ਤੇਲ ਵਾਂਗ ਵਰਤਿਆ ਜਾ ਸਕਦਾ ਹੈ। ਇਸ ਦਾ ਉਤਪਾਦਨ ਮੁੱਖ ਤੌਰ ਉੱਤੇ ਗੰਨੇ ਤੋਂ ਹੁੰਦਾ ਹੈ ਪਰ ਸ਼ੱਕਰ ਵਾਲੀਆਂ ਕਈ ਹੋਰ ਫ਼ਸਲਾਂ ਤੋਂ ਵੀ ਇਹ ਤਿਆਰ ਹੋ ਸਕਦਾ ਹੈ। ਇਸ ਦੀ ਵਰਤੋਂ ਨਾਲ 35 ਫ਼ੀਸਦੀ ਘੱਟ ਕਾਰਬਨ ਮੋਨੋਆਕਸਾਈਡ ਨਿੱਕਲਦੀ ਹੈ।
ਈਥਾਨੌਲ ਪ੍ਰਦੂਸ਼ਣ-ਮੁਕਤ ਹੈ ਤੇ ਵਾਤਾਵਰਣ ਲਈ ਬਹੁਤ ਵਧੀਆ ਹੈ। ਇਹ ਪਥਰਾਟ ਵਾਲੇ ਹੋਰ ਈਂਧਨਾਂ ਦੇ ਖ਼ਤਰਿਆਂ ਤੋਂ ਸੁਰੱਖਿਅਤ ਰੱਖਦਾ ਹੈ। ਇਹ ਗੱਡੀ ਦੇ ਇੰਜਣ ਦੀ ਗਰਮੀ ਵੀ ਘਟਾਉਂਦਾ ਹੈ। ਇਸ ਵੇਲੇ ਈਥਾਨੌਲ ਦੀ ਕੀਮਤ 43.75 ਰੁਪਏ ਪ੍ਰਤੀ ਲਿਟਰ ਤੋਂ ਲੈ ਕੇ 59.48 ਰੁਪਏ ਪ੍ਰਤੀ ਲਿਟਰ ਹੈ।
ਸਾਲ 2018-19 ਦੌਰਾਨ ਖੰਡ ਮਿੱਲਾਂ ਤੇ ਅਨਾਜ ਆਧਾਰਤ ਭੱਠੀਆਂ ਭਾਵ ਡਿਸਟਿਸਲਰੀਜ਼ ਵੱਲੋਂ ਲਗਪਗ 189 ਕਰੋੜ ਲਿਟਰ ਈਥਾਨੌਲ ਦੀ ਸਪਲਾਈ ਕੀਤੀ ਗਈ ਸੀ। ਇਸ ਵਾਰ ਇਹ ਸਪਲਾਈ 200 ਕਰੋੜ ਲਿਟਰ ਕਰਨ ਦੇ ਜਤਨ ਕੀਤੇ ਜਾ ਰਹੇ ਹਨ। ਸਰਕਾਰ ਨੇ 2022 ਤੱਕ ਪੈਟਰੋਲ ਵਿੱਚ 10 ਫ਼ੀਸਦੀ ਈਥਾਨੌਲ ਮਿਲਾਉਣ ਤੇ 2030 ਤੱਕ ਇਸ ਦੀ ਮਾਤਰਾ 20 ਫ਼ੀ ਸਦੀ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਮੋਦੀ ਸਰਕਾਰ ਦਾ ਅਹਿਮ ਫੈਸਲਾ, ਕਿਸਾਨਾਂ ਨੂੰ ਮਿਲੇ ਵੱਡਾ ਲਾਭ
ਏਬੀਪੀ ਸਾਂਝਾ
Updated at:
27 Nov 2020 02:39 PM (IST)
ਦੇਸ਼ ਦੇ ਵਣਜ ਮੰਤਰੀ ਪਿਯੂਸ਼ ਗੋਇਲ ਨੇ ਖੰਡ ਉਦਯੋਗ ਨਾਲ ਮੀਟਿੰਗ ਦੌਰਾਨ ਕਈ ਅਹਿਮ ਫ਼ੈਸਲੇ ਲਏ। ਇਸ ਵਰਚੁਅਲ ਮੀਟਿੰਗ ’ਚ ਕਈ ਖੰਡ ਕੰਪਨੀਆਂ ਤੇ ‘ਇਸਮਾ’ ਜਿਹੀਆਂ ਸ਼ੂਗਰ ਐਸੋਸੀਏਸ਼ਨਾਂ ਦੇ ਅਧਿਕਾਰੀ ਮੌਜੂਦ ਸਨ।
- - - - - - - - - Advertisement - - - - - - - - -