ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਹਜ਼ਾਰਾਂ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ ਵੱਲ ਵਧ ਰਹੇ ਹਨ। ਖੇਤੀ ਕਾਨੂੰਨ ਵਿਰੋਧੀ ਕਿਸਾਨ ਅੰਦੋਲਨ ਨੇ ਹੁਣ ਜ਼ੋਰ ਫੜ ਲਿਆ ਹੈ ਤੇ ਅੱਜ ਤੋਂ ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਸੜਕਾਂ ਉੱਤੇ ਉੱਤਰਨ ਜਾ ਰਹੇ ਹਨ। ਪੁਲਿਸ ਲਗਾਤਾਰ ਉਨ੍ਹਾਂ ਨੂੰ ਦਿੱਲੀ ਵੱਲ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।

ਉੱਧਰ ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿਤ ਵਿੱਚ ਦੱਸ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦੇ ਹਨ। ਇਸ ਵੇਲੇ ਕਿਸਾਨਾਂ ਦੀ ਆਮਦਨ ਕਿੰਨੀ ਹੈ, ਆਓ ਜਾਣੀਏ:

ਪ੍ਰਧਾਨ ਮੰਤਰੀ ਨੇ ਜਦੋਂ 2016 ’ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਐਲਾਨ ਕੀਤਾ ਸੀ, ਤਦ ਸਰਕਾਰ ਕੋਲ ਤਿੰਨ ਸਾਲ ਪੁਰਾਣਾ ਕਿਸਾਨਾਂ ਦੀ ਆਮਦਨ ਦਾ ਡਾਟਾ ਮੌਜੂਦ ਸੀ।

ਨੈਸ਼ਨਲ ਸੈਂਪਲ ਸਰਵੇ (NSSO) ਅਨੁਸਾਰ ਸਾਲ 2012-13 ’ਚ ਹਰੇਕ ਕਿਸਾਨ ਪਰਿਵਾਰ ਦੀ ਔਸਤ ਆਮਦਨ 6,426 ਰੁਪਏ ਪ੍ਰਤੀ ਮਹੀਨਾ ਸੀ। ਸਾਲ 2016 ’ਚ ਪ੍ਰਕਾਸ਼ਿਤ ਹੋਈ ਨਾਬਾਰਡ ਦੀ ਰਿਪੋਰਟ ’ਚ ਕਿਹਾ ਗਿਆ ਸੀ ਕਿ ਤਿੰਨ ਸਾਲਾਂ ਵਿੱਚ ਕਿਸਾਨਾਂ ਦੀ ਆਮਦਨ ਵਿੱਚ 40 ਫ਼ੀ ਸਦੀ ਵਾਧਾ ਹੋਇਆ ਹੈ। ਉਸ ਰਿਪੋਰਟ ਅਨੁਸਾਰ ਕਿਸਾਨਾਂ ਦੀ ਆਮਦਨ 8,931 ਰੁਪਏ ਪ੍ਰਤੀ ਮਹੀਨਾ ਸੀ।

ਹੁਣ ਸਿਰਫ਼ ਅਨੁਮਾਨਾਂ ਦੇ ਆਧਾਰ ਉੱਤੇ ਹੀ ਕਿਸਾਨਾਂ ਦੀ ਆਮਦਨ ਉੱਤੇ ਚਰਚਾ ਹੁੰਦੀ ਹੈ। ਸੂਬਿਆਂ ਵਿੱਚੋਂ ਪੰਜਾਬ ਦੇ ਕਿਸਾਨਾਂ ਦੀ ਆਮਦਨ ਸਭ ਤੋਂ ਵੱਧ ਹੈ। ਪੰਜਾਬੀ ਕਿਸਾਨ ਦੀ ਔਸਤ ਆਮਦਨ 2 ਲੱਖ 30 ਹਜ਼ਾਰ 905 ਰੁਪਏ ਸਾਲਾਨਾ ਹੈ। ਇੱਕ ਲੱਖ 87 ਹਜ਼ਾਰ, 225 ਰੁਪਏ ਦੀ ਆਮਦਨ ਨਾਲ ਦੂਜਾ ਨੰਬਰ ਹਰਿਆਣਾ ਦਾ ਹੈ। ਸਾਲ 2013 ਦੇ ਅੰਕੜਿਆਂ ਅਨੁਸਾਰ ਸਾਰੇ ਖ਼ਰਚੇ ਕੱਢ ਕੇ ਕਿਸਾਨਾਂ ਕੋਲ ਹਰ ਮਹੀਨੇ ਸਿਰਫ਼ 203 ਰੁਪਏ ਬਚਦੇ ਸਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904