ਦੱਸ ਦੇਈਏ ਕਿ ਪਿਛਲੇ ਇੱਕ ਦਹਾਕੇ ਤੋਂ ਅਪਰੈਲ ਦੇ ਆਸਪਾਸ ਮੋਟਰ ਥਰਡ ਪਾਰਟੀ ਇੰਸ਼ੋਰੈਂਸ ਦੇ ਪ੍ਰੀਮੀਅਮ ਵਿੱਚ 10-20 ਫੀਸਦੀ ਦੀ ਕਟੌਤੀ ਕੀਤੀ ਜਾਂਦੀ ਸੀ। ਹਾਲਾਂਕਿ ਪਿਛਲੇ ਸਾਲ ਬਾਈਕ, ਕਾਰ ਤੇ ਟੈਕਸੀ ਦੇ ਪ੍ਰੀਮੀਅਮ ਵਿੱਚ 10-20 ਫੀਸਦੀ ਦੀ ਕਟੌਤੀ ਕੀਤੀ ਗਈ ਸੀ। ਇਸ ਸਾਲ ਉਮੀਦ ਸੀ ਕਿ ਇੰਸ਼ੋਰੈਂਸ ਰੇਟ ਵਿੱਚ 20 ਤੋਂ 30 ਫੀਸਦੀ ਦਾ ਵਾਧਾ ਹੋਏਗਾ ਪਰ ਅਜਿਹਾ ਨਹੀਂ ਕੀਤਾ ਗਿਆ।
IRDAI ਨੇ ਕਿਹਾ ਕਿ ਪਹਿਲੀ ਅਪਰੈਲ 2018 ਨੂੰ ਲਾਗੂ ਕੀਤੀਆਂ ਗਈਆਂ ਪ੍ਰੀਮੀਅਮ ਦੀਆਂ ਦਰਾਂ ਹੀ ਇਸ ਵਿੱਤੀ ਵਰ੍ਹੇ ਵਿੱਚ ਲਾਗੂ ਹੋਣਗੀਆਂ। ਮਤਲਬ, ਲੋਕ ਪਹਿਲਾਂ ਜਿੰਨਾ ਚਾਰਜ ਦੇ ਰਹੇ ਹਨ, ਅਗਲੇ ਨੋਟਿਸ ਤਕ ਓਨਾ ਚਾਰਜ ਦੇਣਾ ਹੋਏਗਾ। 75 ਸੀਸੀ ਤੋਂ ਘੱਟ ਇੰਜਣ ਵਾਲੇ ਦੋ ਪਹੀਆ ਵਾਹਨਾਂ ਦੀਆਂ ਦਰਾਂ ਪਹਿਲਾਂ ਵਾਂਗ 427 ਰੁਪਏ ਹੀ ਹੋਣਗੀਆਂ।
ਇਸ ਤੋਂ ਇਲਾਵਾ 75 ਤੋਂ 150 ਸੀਸੀ ਤਕ ਦੇ ਇੰਜਣ ਵਾਲੇ ਦੁਪਹੀਆ ਵਾਹਨਾਂ ਨੂੰ 720 ਰੁਪਏ ਪ੍ਰੀਮੀਅਮ ਪਏਗਾ। ਹਾਈਪਾਵਰ ਬਾਈਕ ਦੀਆਂ ਦਰਾਂ ਪਹਿਲਾਂ ਵਾਂਗ 985 ਰੁਪਏ ਹੀ ਰਹਿਣਗੀਆਂ। ਛੋਟੀ ਕਾਰ ਵਾਲਿਆਂ ਨੂੰ 1,850 ਰੁਪਏ ਦਾ ਪ੍ਰੀਮੀਅਮ ਦੇਣਾ ਪਏਗਾ ਤੇ ਐਸਯੂਵੀ ਦਾ ਚਾਰਜ 7,890 ਰੁਪਏ ਹੋਏਗਾ। ਆਟੋ ਰਿਕਸ਼ਾ ਤੇ ਈ ਰਿਕਸ਼ਾ ਦਾ ਰੇਟ ਕ੍ਰਮਵਾਰ 2,595 ਤੇ 1,685 ਰੁਪਏ ਹੋਏਗਾ। ਛੋਟੀਆਂ ਟੈਕਸੀਆਂ ਲਈ 5.437 ਰੁਪਏ ਤੇ ਵੱਡੀਆਂ ਵਪਾਰਕ ਕਾਰਾਂ ਲਈ 7,147 ਰੁਪਏ ਸਾਲਾਨਾ ਦੇਣੇ ਹੋਣਗੇ।