ਨਵੀਂ ਦਿੱਲੀ: 66ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਰਵਾਏ ਗਏ। ਇਸ ਦੌਰਾਨ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਪੁਰਸਕਾਰਾਂ ਦੀ ਵੰਡ ਕੀਤੀ। ਜੇਤੂਆਂ ਤੋਂ ਇਲਾਵਾ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ, ਅਕਸ਼ੈ ਕੁਮਾਰ, ਦਾਦਾਸਾਹਿਬ ਫਾਲਕੇ ਦੇ ਪੋਤੇ, ਚੰਦਰਸ਼ੇਖਰ ਵੀ ਹਾਜ਼ਰ ਸਨ। ਇਸ ਦੌਰਾਨ ਜੇਤੂਆਂ ਨੂੰ ਸੋਨੇ ਤੇ ਚਾਂਦੀ ਦੇ ਮੈਡਲ ਨਾਲ ਸਨਮਾਨਤ ਕੀਤਾ ਗਿਆ।

ਵਿੱਕੀ ਕੌਸ਼ਲ ਨੂੰ ਊਰੀ: ਦਾ ਸਰਜੀਕਲ ਸਟਰਾਈਕ ਅਤੇ ਆਯੁਸ਼ਮਾਨ ਨੂੰ ਅੰਧਾਧੂਨ ਫ਼ਿਲਮ ਲਈ ਮਿਲਿਆ ਬੇਸਟ ਐਕਟਰ ਅਵਾਰਡ। ਇਸ ਦੇ ਨਾਲ ਹੀ ਸੁਰੇਖਾ ਸੀਕਰੀ ਨੂੰ ਬੇਸਟ ਸਹਾਇਕ ਅਦਾਕਾਰਾ ਦਾ ਪੁਰਸਕਾਰ ਮਿਲਿਆ।

ਇਸ ਮੌਕੇ ਇੱਕ ਗੁਜਰਾਤੀ ਫ਼ਿਲਮ 'ਹੇਲਾਰੋ' ਦੀਆਂ 13 ਅਭਿਨੇਤਰੀਆਂ ਨੂੰ ਚਾਂਦੀ ਦੇ ਨਾਲ ਸਨਮਾਨਤ ਕੀਤਾ ਗਿਆ।

ਸਮਾਰੋਹ ਦੀ ਸਮਾਪਤੀ ਦੌਰਾਨ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਐਲਾਨ ਕੀਤਾ ਕਿ 29 ਦਸੰਬਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜੇਤੂਆਂ ਨਾਲ ਮੁਲਾਕਾਤ ਕਰਨਗੇ। ਇਸੇ ਦੌਰਾਨ ਅਭਿਨੇਤਾ ਅਮਿਤਾਭ ਬੱਚਨ ਨੂੰ 50 ਵਾਂ ਦਾਦਾਸਾਹਿਬ ਫਾਲਕੇ ਐਵਾਰਡ ਵੀ ਦਿੱਤਾ ਜਾਵੇਗਾ।