ਨਵੀਂ ਦਿੱਲੀ: ਸਾਗਰ ਕਤਲ ਕਾਂਡ ਦੀ ਵੀਡੀਓ (video of the Sagar murder case) ਸਾਹਮਣੇ ਆ ਗਈ ਹੈ। ਉਸ ਤੋਂ ਬਾਅਦ ਸਾਗਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਦਰਿੰਦਿਆਂ ਨੇ ਬੇਰਹਿਮੀ ਨਾਲ ਸਾਗਰ ਨਾਲ ਕੁੱਟਮਾਰ ਕੀਤੀ ਸੀ; ਜਦ ਭਲਵਾਨ ਸਾਗਰ ਹੱਥ ਜੋੜ ਰਿਹਾ ਹੈ। ਮੈਡੀਕਲ ਰਿਪੋਰਟ (Medical Report) ’ਚ ਸਾਗਰ ਦੀਆਂ 30 ਹੱਡੀਆਂ ਟੁੱਟੀਆਂ ਮਿਲੀਆਂ ਹਨ।
ਲੰਘੀ 4 ਮਈ ਨੂੰ ਦਿੱਲਾ ਦੇ ਛਤਰਸਾਲ ਸਟੇਡੀਅਮ (chhatrasal stadium) ’ਚ ਸਾਗਰ ਧਨਖੜ (wrestler Sagar Dhankar) ਨਾਂ ਦੇ ਇੱਕ ਭਲਵਾਨ ਦਾ ਉਲੰਪੀਅਨ ਭਲਵਾਨ ਤੇ ਦੋ ਵਾਰ ਦੇ ਉਲੰਪਿਕ ਤਮਗ਼ਾ ਜੇਤੂ ਸੁਸ਼ੀਲ ਕੁਮਾਰ (Shushil Kumar) ਤੇ ਉਸ ਦੇ ਸਾਥੀਆਂ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। ਹੁਣ ਇਸ ਪੂਰੇ ਮਾਮਲੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ; ਜਿਸ ਵਿੱਚ ਸੁਸ਼ੀਲ ਕੁਮਾਰ ਸਾਗਰ ਨੂੰ ਬੁਰੀ ਤਰ੍ਹਾਂ ਕੁੱਟਦਾ ਵਿਖਾਈ ਦੇ ਰਿਹਾ ਹੈ।
ਉਸ ਤੋਂ ਬਾਅਦ ਅੱਜ ਸਾਗਰ ਦੇ ਮਾਮਾ ਆਨੰਦ ਸਿੰਘ ਸਿੰਘ ਨੇ ਇੱਕ ਵਿਡੀਓ ਰਾਹੀਂ ਬਿਆਨ ਦਿੰਦਿਆਂ ਕਿਹਾ ਹੈ ਕਿ ਦਰਿੰਦਿਆਂ ਨੇ ਸਾਗਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਤੇ ਜਦਕਿ ਸਾਗਰ ਹੱਥ ਜੋੜਦਾ ਵਿਖਾਈ ਦੇ ਰਿਹਾ ਹੈ। ਸਾਗਰ ਦੀਆਂ 30 ਥਾਵਾਂ ਤੋਂ ਹੱਡੀਆਂ ਟੁੱਟੀਆਂ ਮਿਲੀਆਂ ਹਨ। ਜੇ ਕਿਸੇ ਵਿਅਕਤੀ ਦੀ ਇੱਕ ਵੀ ਹੱਡੀ ਟੁੱਟ ਜਾਵੇ, ਤਾਂ ਕਿੰਨਾ ਦਰਦ ਹੁੰਦਾ ਹੈ। ਸਾਗਰ ਨੂੰ 30 ਹੱਡੀਆਂ ਟੁੱਟਣ ’ਤੇ ਕਿੰਨਾ ਦਰਦ ਹੋਇਆ ਹੋਵੇਗਾ।
ਦਿੱਲੀ ਦੇ ਹਾਈਪ੍ਰੋਫ਼ਾਈਲ ਸਾਗਰ ਧਨਖੜ ਕਤਲ ਕੇਸ ’ਚ ਪੁਲਿਸ ਦੋ ਵਾਰ ਦੇ ਉਲੰਪਿਕ ਤਮਗ਼ਾ ਜੇਤੂ ਭਲਵਾਨ ਸੁਸ਼ੀਲ ਕੁਮਾਰ ਉੱਤੇ ਹਰ ਰੋਜ਼ ਸ਼ਿਕੰਜਾ ਕੱਸਦੀ ਵਿਖਾਈ ਦੇ ਰਹੀ ਹੈ। ਪੁਲਿਸ ਇਸ ਮਾਮਲੇ ਬਾਰੇ ਰੋਜ਼ਾਨਾ ਕੋਈ ਨਵਾਂ ਇੰਕਸ਼ਾਫ਼ ਕਰ ਦਿੰਦੀ ਹੈ।
ਉੱਧਰ ਸੁਸ਼ੀਲ ਕੁਮਾਰ ਦੀ ਮਾਂ ਮੀਡੀਆ ਟ੍ਰਾਇਲ ਦੀ ਮੀਡੀਆ ਕਵਰੇਜ ਉੱਤੇ ਰੋਕ ਲਗਵਾਉਣ ਲਈ ਪਟੀਸ਼ਨ ਲਾ ਰਹੀ ਹੈ। ਹੁਣ ਜਦੋਂ ਪੁੱਤਰ ਕਾਤਲ ਸਿੱਧ ਹੋ ਰਿਹਾ ਹੈ, ਤਾਂ ਅਜਿਹੀ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ। ਉਦੋਂ ਮੀਡੀਆ ਨੂੰ ਨਹੀਂ ਰੋਕਿਆ ਗਿਆ, ਜਦੋਂ ਉਹ ਮੈਡਲ ਜਿੱਤ ਕੇ ਆਇਆ ਸੀ।
ਸਾਗਰ ਧਨਖੜ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਦਿੱਲੀ ਪੁਲਿਸ ਦੀ ਕਾਰਜ ਪ੍ਰਣਾਲੀ ਤੋਂ ਬਹੁਤ ਖ਼ੁਸ਼ ਹਨ ਤੇ ਸਾਨੂੰ ਆਸ ਹੈ ਕਿ ਦਿੱਲੀ ਪੁਲਿਸ ਸਾਡੇ ਪੁੱਤਰ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਏਗੀ।
ਇਹ ਵੀ ਪੜ੍ਹੋ: ਫਰੀਦਕੋਟ 'ਚ ਖਰਾਬ ਵੈਂਟੀਲੇਟਰਾਂ ਨੂੰ ਠੀਕ ਕਰਨ ਲਈ ਆਰਮੀ ਦੇ ਮਾਹਰਾਂ ਨੇ ਸੰਭਾਲੀ ਕਮਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin