Delhi Unlock: ਦੇਸ਼ ’ਚ ਜਾਨਲੇਵਾ ਕੋਰੋਨਾਵਾਇਰਸ ਦੀ ਦੂਜੀ ਲਹਿਰ (Second Wave of Corona) ਦਾ ਕਹਿਰ ਜਾਰੀ ਹੈ। ਭਾਵੇਂ ਹੁਣ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ (Corona Cases) ’ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਰਾਜਧਾਨੀ ਦਿੱਲੀ ’ਚ ਹੁਣ ਕੋਰੋਨਾ (Corona in Delhi) ਦੇ ਨਵੇਂ ਕੇਸ ਬਹੁਤ ਘਟ ਗਏ ਹਨ। ਇਸ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਅੱਜ ਦਿੱਲੀ ਨੂੰ ਹੌਲੀ-ਹੌਲੀ ਅਨਲੌਕ (Delhi Unlock) ਕਰਨ ਦਾ ਐਲਾਨ ਕਰ ਦਿੱਤਾ ਹੈ।
ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ ਅਸੀਂ ਹਰ ਹਫ਼ਤੇ ਜਨਤਾ ਦੇ ਸੁਝਾਵਾਂ ਤੇ ਮਾਹਿਰਾਂ ਦੀ ਰਾਇ ਦੇ ਆਧਾਰ ਉੱਤੇ ਦਿੱਲੀ ’ਚ ਹੌਲੀ-ਹੌਲੀ ਲੌਕਡਾਊਨ ਖੋਲ੍ਹਣ ਦੀ ਪ੍ਰਕਿਰਿਆ ਜਾਰੀ ਰੱਖਾਂਗੇ; ਬਸ਼ਰਤੇ ਕੋਰੋਨਾ ਦੀ ਲਾਗ ਦੇ ਮਾਮਲੇ ਦੁਬਾਰਾ ਵਧਣ ਨਾ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਦਿੱਲੀ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਘਟ ਰਹੇ ਹਨ। ਪਿਛਲੇ 24 ਘੰਟਿਆਂ ’ਚ ਛੂਤ ਫੈਲਣ ਦੀ ਦਰ 1.5% ਰਹੀ ਤੇ ਕੋਰੋਨਾ ਦੇ ਲਗਪਗ 1,100 ਨਵੇਂ ਮਾਮਲੇ ਆਏ।
ਉਨ੍ਹਾਂ ਕਿਹਾ ਕਿ ਕੋਰੋਨਾ ਵਿਰੁੱਧ ਇਸ ਜੰਗ ਵਿੱਚ ਦਿੱਲੀ ਵਾਸੀਆਂ ਦੀ ਮਿਹਨਤ ਨਾਲ ਦਿੱਲੀ ਵਿੱਚ ਹਾਲਾਤ ਤੇਜ਼ੀ ਨਾਲ ਸੁਧਰ ਰਹੇ ਹਨ। ਲੌਕਡਾਊਨ ਤੋਂ ਬਾਅਦ ਹੁਣ ਦਿੱਲੀ ਹੌਲੀ-ਹੌਲੀ ਅਨਲੌਕ ਲਈ ਤਿਆਰ ਹੈ। ਇਮਾਰਤੀ ਨਿਰਮਾਣ ਗਤੀਵਿਧੀਆਂ ਤੇ ਫ਼ੈਕਟਰੀਆਂ ਨੂੰ ਸੋਮਵਾਰ ਸਵੇਰ ਤੋਂ ਖੋਲ੍ਹਿਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਾਨੂੰ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਕੋਰੋਨਾ ਘੱਟ ਹੋਇਆ ਪਰ ਹਾਲੇ ਖ਼ਤਮ ਨਹੀਂ ਹੋਇਆ। ਇਸ ਲਈ ਅਸੀਂ ਦਿੱਲੀ ਨੂੰ ਹੌਲੀ-ਹੌਲੀ ਖੋਲ੍ਹਾਂਗੇ, ਤਾਂ ਜੋ ਇੱਕੋ ਵਾਰੀ ’ਚ ਖੋਲ੍ਹਣ ਨਾਲ ਕੋਰੋਨਾ-ਵਾਇਰਸ ਦੀ ਲਾਗ ਦੇ ਮਾਮਲੇ ਕਿਤੇ ਦੋਬਾਰਾ ਵਧਣ ਨਾ ਲੱਗਣ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਫਿਰ ਖੋਲ੍ਹਣ ’ਚ ਅਸੀਂ ਉਨ੍ਹਾਂ ਲੋਕਾਂ ਦਾ ਧਿਆਨ ਰੱਖਿਆ ਹੈ, ਜੋ ਸਮਾਜ ਦੇ ਛੋਟੇ ਤਬਕੇ ਦੇ ਲੋਕ ਹਨ ਤੇ ਗ਼ਰੀਬ ਹਨ। ਅਜਿਹੇ ਲੋਕ ਜੋ ਮਿਹਨਤ ਮਜ਼ਦੂਰੀ ਕਰਦੇ ਹਨ।
ਇਹ ਵੀ ਪੜ੍ਹੋ: ਵਿਆਹਾਂ 'ਚ ਅਖਾੜੇ ਬੰਦ, ਡੇਢ ਸਾਲ ਤੋਂ ਕਲਾਕਾਰ ਵਿਹਲੇ, ਟੀਟੂ ਬਾਣੀਆ ਡੀਸੀ ਦਫਤਰ ਬਾਹਰ ਡਟੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin