Jhajjar Trucks Accident: ਹਰਿਆਣਾ ਦੇ ਝੱਜਰ ਵਿੱਚ ਸੋਮਵਾਰ (17 ਜੂਨ) ਨੂੰ ਇੱਕ ਸੜਕ ਹਾਦਸੇ ਦਾ ਬਹੁਤ ਹੀ ਭਿਆਨਕ ਦ੍ਰਿਸ਼ ਦੇਖਣ ਨੂੰ ਮਿਲਿਆ। ਝੱਜਰ 'ਚ ਅਚਾਨਕ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਦੋਵਾਂ ਵਿਚਾਲੇ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਟਰੱਕਾਂ ਨੂੰ ਤੁਰੰਤ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਝੱਜਰ ਦੇ ਜਹਾਜਗੜ੍ਹ-ਛੂਛੱਕਵਾਸ ਰੋਡ 'ਤੇ ਵਾਪਰਿਆ। ਪੁਲਿਸ ਮੁਤਾਬਕ ਦੋ ਡੰਪਰ ਆਪਸ ਵਿੱਚ ਟਕਰਾ ਗਏ ਅਤੇ ਫਿਰ ਭਿਆਨਕ ਅੱਗ ਲੱਗ ਗਈ।


ਦੋਵਾਂ ਟਰੱਕਾਂ ਦੀ ਟੱਕਰ ਤੋਂ ਬਾਅਦ ਧੂੰਏਂ ਦਾ ਗੁਬਾਰ ਉੱਠਿਆ ਅਤੇ ਭਿਆਨਕ ਅੱਗ ਫੈਲ ਗਈ। ਦੋਵੇਂ ਡੰਪਰ ਧੂੰ-ਧੂੰ ਕਰਕੇ ਸੜ ਗਏ। ਜਾਣਕਾਰੀ ਮੁਤਾਬਕ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।


ਇਹ ਵੀ ਪੜ੍ਹੋ: Punjab Police: ਤਰਨਤਾਰਨ 'ਚ ਪੁਲਿਸ ਦਾ ਐਕਸ਼ਨ ! 450 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਇੱਕੋ ਥਾਂ 'ਤੇ ਡਿਊਟੀ ਕਰਨ ਵਾਲਿਆਂ 'ਤੇ ਡਿੱਗੀ ਗਾਜ






ਝੱਜਰ ਵਿੱਚ ਟਰੱਕ ਦੇ ਹਾਦਸਾਗ੍ਰਸਤ ਹੋਣ ਅਤੇ ਉਸ ਵਿੱਚ ਲੱਗੀ ਭਿਆਨਕ ਅੱਗ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਨਿਊਜ਼ ਏਜੰਸੀ ਏਐਨਆਈ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸੜਕ ਦੇ ਵਿਚਕਾਰ ਦੋ ਟਰੱਕ ਆਪਸ 'ਚ ਟਕਰਾ ਗਏ ਅਤੇ ਫਿਰ ਦੋਹਾਂ ਡੰਪਰਾਂ 'ਚ ਭਿਆਨਕ ਅੱਗ ਲੱਗ ਗਈ। ਟਰੱਕ ਦੇ ਸਾਰੇ ਟਾਇਰ ਲਗਭਗ ਸੜ ਕੇ ਸੁਆਹ ਹੋ ਗਏ ਹਨ। ਅੱਗ ਲੱਗਣ ਕਾਰਨ ਟਰੱਕ ਦੀ ਬਾਡੀ ਵੀ ਪੂਰੀ ਤਰ੍ਹਾਂ ਸੜ ਗਈ ਹੈ।


ਜਾਣਕਾਰੀ ਅਨੁਸਾਰ ਫਾਇਰ ਵਿਭਾਗ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਹੈ। ਇਸ ਸੜਕ ਹਾਦਸੇ ਅਤੇ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪੁਲਿਸ ਟੀਮ ਵੀ ਮੌਕੇ 'ਤੇ ਪਹੁੰਚ ਗਈ। ਪੁਲੀਸ ਅਨੁਸਾਰ ਮਿੱਟੀ ਜਾਂ ਰੇਤ ਨਾਲ ਭਰਿਆ ਡੰਪਰ ਛੁਛਕਵਾਸ ਤੋਂ ਜਹਾਜ਼ਗੜ੍ਹ ਵੱਲ ਜਾ ਰਿਹਾ ਸੀ। ਦੂਜੇ ਪਾਸੇ ਤੋਂ ਇੱਕ ਖਾਲੀ ਡੰਪਰ ਆ ਰਿਹਾ ਸੀ ਅਤੇ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਫਿਰ ਦੋਨਾਂ ਵਾਹਨਾਂ ਵਿੱਚ ਜ਼ਬਰਦਸਤ ਟੱਕਰ ਹੋ ਗਈ ਅਤੇ ਫਿਰ ਅੱਗ ਲੱਗਣ ਨਾਲ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ।


ਇਹ ਵੀ ਪੜ੍ਹੋ: Jalandhar By Election: 'ਆਪ' ਲਈ ਅਗਨੀ ਪ੍ਰੀਖਿਆ ਜਲੰਧਰ ਜ਼ਿਮਨੀ ਚੋਣ, ਸੀਐਮ ਭਗਵੰਤ ਮਾਨ ਨੇ ਜਲੰਧਰ 'ਚ ਹੀ ਲੈ ਲਿਆ ਘਰ