ਨਵੀਂ ਦਿੱਲੀ: ਕਿੰਗਫਿਸ਼ਰ ਏਅਰਲਾਈਨਜ਼ ਲਿਮਟਿਡ ਦੇ ਮਾਲਕ ਤੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਸੁਪਰੀਮ ਕੋਰਟ ਨੇ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਵਿਜੇ ਮਾਲਿਆ ਦੀ ਯੂਨਾਇਟਡ ਬ੍ਰੇਵਰੀਜ ਹੋਲਡਿੰਗਜ਼ ਲਿਮਿਟਡ ਵੱਲੋਂ ਕਰਨਾਟਕ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਲਈ ਲਾਈ ਗਈ ਪਟੀਸ਼ਨ ਨੂੰ ਸੋਮਵਾਰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ।
ਸਣਵਾਈ ਦੌਰਾਨ ਜਸਟਿਸ ਯੂਯੂ ਲਲਿਤ ਤੇ ਅਸ਼ੋਕ ਭੂਸ਼ਣ ਦੀ ਬੈਂਚ ਨੇ ਵਿਜੇ ਮਾਲਿਆ ਦੀ ਕੰਪਨੀ ਨੂੰ ਕਿਸੇ ਤਰ੍ਹਾਂ ਦੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ SBI ਦੀ ਅਗਵਾਈ 'ਚ ਬੈਂਕਾਂ ਦੇ Consortium ਦੀ ਅਗਵਾਈ ਕਰਦਿਆਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਵਿਜੇ ਮਾਲਿਆ ਤੋਂ ਅਜੇ ਤਕ 36,00 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਅਜੇ ਵੀ ਵਿਜੇ ਮਾਲਿਆ ਤੋਂ 11,000 ਕਰੋੜ ਰੁਪਏ ਵਸੂਲਣਾ ਬਾਕੀ ਹੈ।ਰੋਹਤਗੀ ਨੇ ਸੁਪਰੀਮ ਕੋਰਟ 'ਚ ਤਰਕ ਦਿੱਤਾ ਕਿ ED ਨੂੰ ਕੰਪਨੀ ਦੀ ਜਾਇਦਾਦ ਕੁਰਕ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਇਹ ਇਨਕਮਬਰਡ ਸੰਪੰਤੀ ਸੀ ਤੇ ਬੈਂਕਾਂ ਦਾ ਜਾਇਦਾਦ 'ਤੇ ਪਹਿਲਾ ਦਾਅਵਾ ਸੀ।
ਮਾਲਿਆ ਭਾਰਤ 'ਚ ਵਿੱਤੀ ਧੋਖਾਧੜੀ ਦੇ ਇਲਜ਼ਾਮਾਂ ਤਹਿਤ ਵਾਪਸ ਆਉਣਾ ਚਾਹੁੰਦਾ ਹੈ। ਜਨਵਰੀ, 2019 'ਚ ਮਨੀ ਲਾਡ੍ਰਿੰਗ ਐਕਟ ਤਹਿਤ ਕੋਰਟ ਨੇ ਉਸ ਨੂੰ ਭਗੌੜਾ ਅਪਰਾਧੀ ਐਲਾਨਿਆ ਸੀ। ਮਾਰਚ, 2016 ਤੋਂ ਉਹ ਯੂਕੇ ਰਹਿ ਰਿਹਾ ਹੈ। ਮੌਜੂਦਾ ਸਮੇਂ ਸਕੌਟਲੈਂਡ ਯਾਰਡ ਵੱਲੋਂ ਤਿੰਨ ਸਾਲ ਪਹਿਲਾਂ ਹਵਾਲਗੀ ਵਾਰੰਟ 'ਤੇ ਜ਼ਮਾਨਤ 'ਤੇ ਹੈ।
ਭਾਰਤ ਪਹੁੰਚੇ ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀ, ਦੋ ਪੱਖੀ ਵਾਰਤਾ 'ਚ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ