ਕਰਨਾਲ: ਦੇਸ਼ 'ਚ ਕੁਝ ਲੋਕਾਂ ਵੱਲੋਂ ਪੈਦਾ ਕੀਤਾ ਜਾ ਰਹੇ ਨਫ਼ਰਤੀ ਮਾਹੌਲ ਵਿਚਾਲੇ ਇੱਕ ਆਪਸੀ ਭਾਈਚਾਰੀ ਦੀ ਸ਼ਾਨਦਾਰ ਮਿਸਾਲ ਸਾਹਮਣੇ ਆਈ ਹੈ। ਕਰਨਾਲ ਦੇ ਪਿੰਡ ਸ਼ੇਖੂਪੁਰਾ ਜਾਗੀਰ 'ਚ ਅੱਜ ਵੀ ਹਿੰਦੂ ਤੇ ਮੁਸਲਮਾਨ ਆਪਸੀ ਭਾਈਚਾਰੇ ਦੀ ਮਿਸਾਲ ਪੇਸ਼ ਕਰ ਰਹੇ ਹਨ। ਇਸ ਪਿੰਡ ਵਿੱਚ ਹਿੰਦੂ ਤੇ ਮੁਸਲਮਾਨ ਅੱਜ ਵੀ ਮਿਲਜੁਲ ਕੇ ਰਹਿੰਦੇ ਹਨ। ਦੇਸ਼ ਦੀ ਵੰਡ ਵੇਲੇ ਵੀ ਇਸ ਪਿੰਡ ਦੇ ਲੋਕਾਂ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਦੇਸ਼ ਛੱਡ ਕੇ ਨਹੀਂ ਜਾਣ ਦਿੱਤਾ ਸੀ।
ਪਿੰਡ ਵਾਸੀ ਕਹਿੰਦੇ ਹਨ ਕਿ ਅਸੀਂ ਸਾਰੇ ਭਾਰਤ ਦੇ ਵਸਨੀਕ ਹਾਂ, ਸਾਡੇ ਬਜ਼ੁਰਗਾਂ ਨੇ ਕਈ ਅਜਿਹੇ ਦੌਰ ਦੇਖੇ ਹਨ, ਜਿਨ੍ਹਾਂ ਨੂੰ ਅੱਜ ਦੀ ਪੀੜ੍ਹੀ ਸ਼ਾਇਦ ਸੁਣਨਾ ਪਸੰਦ ਨਹੀਂ ਕਰਦੀ। ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਧਰਮ ਦੇ ਨਾਂ 'ਤੇ ਕੁਝ ਲੋਕ ਆਪਸ ਵਿੱਚ ਲੜਦੇ ਤੇ ਝਗੜਦੇ ਹਨ ਪਰ ਪਿੰਡ ਸ਼ੇਖੂਪੁਰਾ ਜਗੀਰ ਦੇਸ਼ ਲਈ ਮਿਸਾਲ ਬਣਿਆ ਹੋਇਆ ਹੈ। ਇਹ ਪਿੰਡ ਭਾਈਚਾਰਕ ਸਾਂਝ ਦੀ ਮਿਸਾਲ ਹੈ, ਇੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ।
ਜੇਕਰ ਇਸ ਪਿੰਡ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਪਿੰਡ ਦਾ ਇਤਿਹਾਸ ਬਹੁਤ ਪੁਰਾਣਾ ਹੈ, 1947 ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸ਼ੇਖਾਂ (ਨਵਾਬਾਂ) ਦਾ ਹੁੰਦਾ ਸੀ, ਇਹ ਉਨ੍ਹਾਂ ਦੀ ਜਾਗੀਰ ਦਾ ਹਿੱਸਾ ਸੀ। ਉਸ ਸਮੇਂ ਪਿੰਡ ਵਿੱਚ ਮੁਸਲਿਮ ਪਰਿਵਾਰਾਂ ਦੀ ਗਿਣਤੀ ਜ਼ਿਆਦਾ ਸੀ ਤੇ ਉਸ ਸਮੇਂ ਪਿੰਡ ਵੀ ਛੋਟਾ ਸੀ ਤੇ ਆਪਸੀ ਭਾਈਚਾਰਾ ਵੀ ਕਾਇਮ ਸੀ ਪਰ ਭਾਰਤ ਤੇ ਪਾਕਿਸਤਾਨ ਦੀ ਵੰਡ ਸਮੇਂ ਇੱਥੋਂ ਦੇ ਮੁਸਲਮਾਨ ਲੋਕ ਪਾਕਿਸਤਾਨ ਚਲੇ ਗਏ ਸਨ।
ਪਿੰਡ ਵਾਸੀ ਦੱਸਦੇ ਹਨ ਕਿ ਸਾਡੇ ਪੁਰਖਿਆਂ (ਬਜ਼ੁਰਗਾਂ) ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਜ਼ੁਰਗਾਂ ਨੇ ਕਿਹਾ ਕਿ ਇੱਥੇ ਕੋਈ ਖਤਰਾ ਨਹੀਂ ਪਰ ਹਾਲਾਤ ਤੇ ਸਮਾਂ ਦੇਖਦਿਆਂ ਜ਼ਿਆਦਾਤਰ ਲੋਕ ਆਪਣੇ ਘਰ ਛੱਡ ਕੇ ਰਾਤੋਂ ਰਾਤ ਚੁੱਪ-ਚਾਪ ਚਲੇ ਗਏ, ਜਦਕਿ ਕੁਝ ਲੋਕਾਂ ਨੂੰ ਹਿੰਦੂਆਂ ਨੇ ਨਹੀਂ ਜਾਣ ਦਿੱਤਾ। ਪਿੰਡ ਦੇ ਭਰਾਵਾਂ ਨੇ ਆਪਣਾ ਨਾਮ ਬਦਲਿਆ ਤੇ ਪਿੰਡ ਵਿੱਚ ਪਹਿਰਾ ਲਗਾ ਦਿੱਤਾ ਤਾਂ ਜੋ ਕੋਈ ਸਮੱਸਿਆ ਨਾ ਆਵੇ।
ਅੱਜ ਵੰਡ ਨੂੰ 75 ਸਾਲ ਬੀਤ ਚੁੱਕੇ ਹਨ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਪਿੰਡ ਸ਼ੇਖੂਪੁਰਾ ਜਗੀਰ ਦੇ ਲੋਕ ਇਕੱਠੇ ਰਹਿੰਦੇ ਹਨ, ਜੇਕਰ ਕੋਈ ਵੀ ਮਸਲਾ ਹੋਵੇ ਤਾਂ ਉਹ ਇਕੱਠੇ ਬੈਠ ਕੇ ਨਿਪਟਾਰਾ ਕਰਦੇ ਹਨ ਪਰ ਇਸ ਪਿੰਡ ਵਿੱਚ ਹਿੰਦੂ-ਮੁਸਲਮਾਨ ਕਦੇ ਵੀ ਨਹੀਂ ਹੋਇਆ, ਸਗੋਂ ਦੇਸ਼ ਦਾ ਮਾਣ ਵੀ ਬਣਿਆ ਹੈ। ਅੱਜ ਸਮੇਂ ਦੇ ਨਾਲ ਪਿੰਡ ਬਦਲ ਗਿਆ ਹੈ, ਉਸ ਦੌਰ 'ਚ ਕੱਚੇ ਘਰ ਹੁੰਦੇ ਸਨ, ਆਬਾਦੀ ਵੀ ਘੱਟ ਸੀ, ਪਰ ਸਮਾਂ ਬੀਤਣ ਨਾਲ ਅੱਜ ਪਿੰਡ ਬਦਲ ਗਿਆ ਹੈ, ਆਬਾਦੀ ਤਿੰਨ ਗੁਣਾ ਵਧ ਗਈ ਹੈ। ਆਬਾਦੀ 3 ਹਜ਼ਾਰ ਤੋਂ ਵੱਧ ਹੈ, ਉਸ ਸਮੇਂ ਪਿੰਡ ਵਿੱਚ 40-50 ਘਰ ਸਨ, ਉਹ ਵੀ ਕੱਚੇ ਸਨ ਪਰ ਹੁਣ ਸਾਰੇ ਪੱਕੇ ਹੋ ਗਏ ਹਨ, ਸੜਕਾਂ ਬਣ ਗਈਆਂ ਹਨ ਤੇ ਸਮੇਂ ਦੇ ਨਾਲ ਲੋਕਾਂ ਦਾ ਆਪਸੀ ਪਿਆਰ ਵੀ ਵਧਿਆ ਹੈ।
ਉਥੇ ਹੀ ਮੁਸਲਿਮ ਸਲਾਮੂਦਿਨ ਨੇ ਕਿਹਾ ਕਿ ਉਨ੍ਹਾਂ ਦੇ ਖੁਦ ਦੇ ਰਿਸ਼ਤੇਦਾਰ ਪਾਕਿਸਤਾਨ 'ਚ ਨੇ ਪਰ ਉਸ ਦੇ ਮਾਤਾ ਪਿਤਾ ਭਾਰਤ ਛੱਡਕੇ ਨਹੀਂ ਗਏ। ਪਿੰਡ ਵਾਲਿਆਂ ਦੇ ਕਹਿਣ 'ਤੇ ਉਹ ਇੱਥੇ ਹੀ ਰੁੱਕ ਗਏ। ਅੱਜ ਉਹ ਖੁਸ਼ ਹਨ ਉਹਨਾਂ ਦਾ ਪਿੰਡ 'ਚ ਸਭ ਨਾਲ ਪਿਆਰ ਹੈ।
ਹਿੰਦੂ ਤੇ ਮੁਸਲਿਮ ਭਾਈਚਾਰੇ ਦੀ ਸ਼ਾਨਦਾਰ ਮਿਸਾਲ ਇਹ ਪਿੰਡ, ਭਾਰਤ-ਪਾਕਿ ਵੰਡ 'ਚ ਵੀ ਨਹੀਂ ਟੁੱਟਿਆ ਪਿਆਰ
ਏਬੀਪੀ ਸਾਂਝਾ
Updated at:
27 Apr 2022 02:04 PM (IST)
ਦੇਸ਼ 'ਚ ਕੁਝ ਲੋਕਾਂ ਵੱਲੋਂ ਪੈਦਾ ਕੀਤਾ ਜਾ ਰਹੇ ਨਫ਼ਰਤੀ ਮਾਹੌਲ ਵਿਚਾਲੇ ਇੱਕ ਆਪਸੀ ਭਾਈਚਾਰੀ ਦੀ ਸ਼ਾਨਦਾਰ ਮਿਸਾਲ ਸਾਹਮਣੇ ਆਈ ਹੈ। ਕਰਨਾਲ ਦੇ ਪਿੰਡ ਸ਼ੇਖੂਪੁਰਾ ਜਾਗੀਰ 'ਚ ਅੱਜ ਵੀ ਹਿੰਦੂ ਤੇ ਮੁਸਲਮਾਨ ਆਪਸੀ ਭਾਈਚਾਰੇ ਦੀ ਮਿਸਾਲ ਪੇਸ਼ ਕਰ ਰਹੇ ਹਨ।
ਸੰਕੇਤਕ ਤਸਵੀਰ
NEXT
PREV
Published at:
27 Apr 2022 02:04 PM (IST)
- - - - - - - - - Advertisement - - - - - - - - -