ਨਵੀਂ ਦਿੱਲੀ: ਆਸਾਮ ਦੇ ਦੋ ਪੁਲਿਸ ਕਰਮੀਆਂ ਦੀ ਸੋਸ਼ਲ ਮੀਡੀਆ ‘ਤੇ ਖੂਬ ਤਾਰੀਫ ਹੋ ਰਹੀ ਹੈ। ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਉਨ੍ਹਾਂ ਦੀ ਗੋਦ ‘ਚ ਬੱਚੇ ਨਜ਼ਰ ਆ ਰਹੇ ਹਨ। ਇਨ੍ਹਾਂ ਬੱਚਿਆਂ ਦੀਆਂ ਮਾਂਵਾਂ ਪ੍ਰੀਖਿਆ ਦੇ ਰਹੀਆਂ ਹਨ। ਦਿਲ ਜਿੱਤਣ ਵਾਲੀ ਇਹ ਘਟਨਾ ਮੰਗਲਦੋਈ ਦੇ ਡੌਨ ਬਾਸਕੋ ਹਾਈ ਸਕੂਲ ਦੀ ਹੈ, ਜਿੱਥੇ ਕਈ ਮਹਿਲਾਵਾਂ ਨੇ ਟੀਈਟੀ ‘ਚ ਹਿੱਸਾ ਲਿਆ।

ਪ੍ਰੀਖਿਆ ਹਾਲ ‘ਚ ਐਂਟਰੀ ਕਰਨ ਤੋਂ ਪਹਿਲਾਂ ਕੁਝ ਟੀਈਟੀ ਉਮੀਦਵਾਰਾਂ ਨੇ ਆਪਣੇ ਬੱਚੇ ਪੁਲਿਸ ਕਰਮੀਆਂ ਨੂੰ ਸੌਂਪ ਦਿੱਤੇ, ਜਿਨ੍ਹਾਂ ਨੂੰ ਪ੍ਰੀਖਿਆ ਕੇਂਦਰ ‘ਚ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ। ਆਸਾਮ ਪੁਲਿਸ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ‘ਤੇ ਬੱਚਿਆਂ ਨੂੰ ਫੜੇ ਦੋ ਪੁਲਿਸ ਕਰਮੀਆਂ ਦੀ ਤਸਵੀਰ ਸ਼ੇਅਰ ਕੀਤੀ ਹੈ।


ਪੋਸਟ ਵਾਇਰਲ ਹੋ ਗਈ ਤੇ ਇਸ ਨੂੰ ਵੇਖ ਕਈ ਲੋਕਾਂ ਨੇ ਇਨ੍ਹਾਂ ਦੀ ਖੂਬ ਤਾਰੀਫ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਆਪਣੀ ਡਿਊਟੀ ਸਮੇਂ ਚੰਗਾ ਕੰਮ ਕਰ ਰਹੀਆਂ ਸੀ। ਟੀਈਟੀ ਪ੍ਰੀਖਿਆ 10 ਨਵੰਬਰ ਨੂੰ ਪੂਰੇ ਆਸਾਮ ‘ਚ ਹੋਈ ਸੀ।