ਨਵੀਂ ਦਿੱਲੀ: ਹਾਲ ਹੀ ‘ਚ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਦਾ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਦਘਾਟਨ ਕੀਤਾ ਸੀ। ਇਹ ਸਰਦਾਰ ਵੱਲਭ ਭਾਈ ਪਟੇਲ ਦਾ ਬੁੱਤ ਹੈ ਜਿਸ ਦੀ ਲੰਬਾਈ 182 ਮੀਟਰ ਹੈ। ਬੁੱਤ ‘ਸਟੈਚੂ ਆਫ ਯੂਨੀਟੀ’ ਨਾਂ ਨਾਲ ਫੇਮਸ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਬੁੱਤ ‘ਚ ਤਰੇੜਾਂ ਆ ਗਈਆਂ ਹਨ।
ਜੀ ਹਾਂ, ਸੋਸ਼ਲ ਮੀਡੀਆ ‘ਤੇ ਕੁਝ ਅਜਿਹੀਆਂ ਹੀ ਤਸਵੀਰਾਂ ਵਾਈਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਬੁੱਤ ‘ਚ ਦਰਾਰਾਂ ਪੈ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਜ਼ੂਮ ਕਰਕੇ ਕਲਿੱਕ ਕੀਤਾ ਗਿਆ ਹੈ, ਜਿਸ ‘ਚ ਪੈਰ ਵਾਲਾ ਹਿੱਸਾ ਨਜ਼ਰ ਆਉਂਦਾ ਹੈ। ਵਾਇਰਲ ਫੋਟੋਆਂ ‘ਚ ਵ੍ਹਾਈਟ ਕਲਰ ਦੀ ਲਾਈਨਾਂ ਨਜ਼ਰ ਆ ਰਹੀਆਂ ਹਨ, ਜਿਸ ‘ਤੇ ਲੋਕਾਂ ਦਾ ਧਿਆਨ ਦੁਆਉਣ ਲਈ ਗੋਲ ਸਰਕਲ ਵੀ ਕੀਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਚਿੱਟੇ ਰੰਗ ਦੀਆਂ ਲਾਈਨਾਂ ਤਰੇੜਾਂ ਹੀ ਹਨ।
ਇਹ ਤਾਂ ਸੀ ਵਾਈਰਲ ਗੱਲ ਹੁਣ ਤੁਹਾਨੂੰ ਦੱਸਦੇ ਹਾਂ ਇਸ ਦੀ ਸਚਾਈ ਕੀ ਹੈ। ਸਟੈਚੂ ਆਫ ਯੁਨਿਟੀ ਦੀ ਵੈਬਸਾਈਟ ਵੀ ਹੈ ਜਿਸ ‘ਚ ਇਸ ਦੀਆਂ ਕਈ ਤਸਵੀਰਾਂ ਹਨ। ਅਤੇ ਬੁੱਤ ‘ਤੇ ਸਫੇਦ ਲਕੀਰਾਂ ਸਾਫ ਨਜ਼ਰ ਆਉਂਦੀਆਂ ਹਨ। ਨਾਲ ਹੀ ਜਦੋਂ ਦੋ ਕੰਧਾਂ ਨੂੰ ਜੋੜੀਆ ਜਾਂਦਾ ਹੈ ਤਾਂ ਉਸ ‘ਚ ਇਸੇ ਤਰ੍ਹਾਂ ਦੀਆਂ ਲਾਈਨਾਂ ਹੁੰਦੀਆਂ ਹਨ। ਇਸ ‘ਚ ਸਾਫ ਨਜ਼ਰ ਆਉਂਦਾ ਹੈ ਕਿ ਇਟਾਂ ਇੱਕ-ਦੂਜੇ ਨਾਲ ਕਿਵੇਂ ਜੁੜੀਆਂ ਹਨ।
ਇਸ ਬੁੱਤ ਨੂੰ ਖਾਸ ਵੈਲਡਿੰਗ ਨਾਲ ਜੋੜਿਆ ਗਿਆ ਹੈ ਅਤੇ ਮੂਰਤੀ ਲਈ 8 ਐਮਐਮ ਦੀ ਕਾਂਸੇ ਦੀਆਂ ਪਲੇਟਾਂ ਦਾ ਇਸਤੇਮਾਲ ਕੀਤਾ ਗਿਆ ਹੈ। ਸਟੈਚੂ ਆਫ ਯੂਨਿਟੀ ਦੇ ਸੀਈਓ ਆਈਕੇ ਪਟੇਲ ਨੇ ਕਿਹਾ ਕਿ ਬੁੱਤ ‘ਚ ਦਰਾਰਾਂ ਦੀ ਗੱਲ ਗਲਤ ਹੈ। ਸਟੈਚੂ ਇੱਕਦਮ ਮਜਬੂਤ ਹੈ। ਇਸੇ ਲਈ ਸਟੈਚੂ ਆਫ ਯੂਨਿਟੀ ਟੁੱਟ ਰਹੀ ਹੈ ਅਜਿਹੀਆਂ ਖ਼ਬਰਾਂ ਸਿਰਫ ਅਫਵਾਹਾਂ ਹੀ ਹਨ। ਇਸ ਦੇ ਨਾਲ ਹੀ ਗੁਜਰਾਤ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁੱਤ ਨੂੰ ਇੱਕ ਦਿਨ ‘ਚ 30,000 ਤੋਂ ਜ਼ਿਆਦਾ ਲੋਕ ਦੇਖਣ ਆਉਂਦੇ ਹਨ।