ਨਵੀਂ ਦਿੱਲੀ : ਕਹਿੰਦੇ ਹਨ ਹਰ ਚੰਗਾ ਕੰਮ ਕਰਨ ਤੋਂ ਪਹਿਲਾਂ ਗਣੇਸ਼ ਜੀ ਨੂੰ ਯਾਦ ਕੀਤਾ ਜਾਂਦਾ ਹੈ, ਉਥੇ ਹੀ ਬੱਪਾ ਦੇ ਇਨ੍ਹਾਂ ਸ਼ੁਭ ਦਿਨਾਂ 'ਚ ਕ੍ਰਿਕਟਰ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਮਿਲ ਕੇ ਮੁੰਬਈ 'ਚ 8 ਏਕੜ ਜ਼ਮੀਨ ਖਰੀਦੀ ਹੈ। ਉਨ੍ਹਾਂ ਦੀ ਇਹ ਜ਼ਮੀਨ ਮੁੰਬਈ ਦੇ ਅਲੀਬਾਗ ਦੇ ਜਿਰਾਦ ਨਾਂ ਦੇ ਇਲਾਕੇ ਵਿੱਚ ਹੈ। ਮੰਨਿਆ ਜਾ ਰਿਹਾ ਹੈ ਕਿ ਕੋਹਲੀ ਅਤੇ ਅਨੁਸ਼ਕਾ ਇੱਥੇ ਇਕੱਠੇ ਆਲੀਸ਼ਾਨ ਫਾਰਮ ਹਾਊਸ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਦੱਸ ਦੇਈਏ ਕਿ ਕੋਹਲੀ ਤੋਂ ਪਹਿਲਾਂ ਸਚਿਨ ਤੇਂਦੁਲਕਰ, ਰਵੀ ਸ਼ਾਸਤਰੀ ਅਤੇ ਰੋਹਿਤ ਸ਼ਰਮਾ ਵਰਗੇ ਮਸ਼ਹੂਰ ਸਪੋਰਟਸ ਸਟਾਰ ਵੀ ਇੱਥੇ ਜ਼ਮੀਨ ਲੈ ਚੁੱਕੇ ਹਨ।

Continues below advertisement


SBI Doorstep Banking: ਸਟੇਟਸ ਬੈਂਕ ਦੇ ਅਕਾਊਂਟ ਹੋਲਡਰਜ਼ ਲਈ ਖੁਸ਼ਖਬਰੀ! ਘਰ ਬੈਠੇ ਹੀ ਮਿਲੇਗੀ 20,000 ਰੁਪਏ ਦੀ ਨਕਦੀ, ਜਾਣੋ ਕਿਵੇਂ...


ਇਹ ਇੱਕ ਜੋੜੇ ਦੇ ਠਹਿਰਨ ਲਈ ਇੱਕ ਬਹੁਤ ਹੀ ਸੁੰਦਰ ਜਗ੍ਹਾ ਹੈ। ਦੱਸਣਯੋਗ ਹੈ ਕਿ ਇਸ ਖੂਬਸੂਰਤ ਜਗ੍ਹਾ ਦੀ ਕੀਮਤ ਵੀ ਓਨੀ ਹੀ ਖੂਬਸੂਰਤ ਹੈ। ਇਹ 8 ਏਕੜ ਜ਼ਮੀਨ 19 ਕਰੋੜ 24 ਲੱਖ 50 ਹਜ਼ਾਰ ਰੁਪਏ ਵਿੱਚ ਖਰੀਦੀ ਗਈ ਹੈ। ਇਸ ਨਾਲ ਹੀ 1 ਕਰੋੜ 15 ਲੱਖ ਰੁਪਏ ਦੀ ਰਾਸ਼ੀ ਪਹਿਲਾਂ ਹੀ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੋ ਚੁੱਕੀ ਹੈ। ਦੱਸ ਦੇਈਏ ਕਿ ਵਿਰਾਟ ਦੇ ਭਰਾ ਵਿਕਾਸ ਨੇ 30 ਅਗਸਤ ਨੂੰ ਟ੍ਰਾਂਜੈਕਸ਼ਨ ਪੂਰਾ ਕੀਤਾ ਸੀ। ਉਸ ਦੇ ਸੌਦੇ ਦੀ ਪੁਸ਼ਟੀ ਰੀਅਲ ਅਸਟੇਟ ਕੰਪਨੀ ਸਮੀਰਾ ਹੈਬੀਟੇਟਸ ਨੇ ਕੀਤੀ ਹੈ।


IND vs PAK Match Prediction: ਅੱਜ ਕਿਸ ਦਾ ਪਲੜਾ ਭਾਰੀ! ਮਹਾਮੁਕਾਬਲੇ ਤੋਂ ਪਹਿਲਾਂ ਜਾਣੋ ਕਿਸ ਦੇ ਪੱਖ 'ਚ ਹਨ ਅੰਕੜੇ


ਵਿਰਾਟ ਇਨ੍ਹੀਂ ਦਿਨੀਂ ਦੁਬਈ 'ਚ ਹਨ। ਉਹ ਅਤੇ ਅਨੁਸ਼ਕਾ 6 ਮਹੀਨੇ ਪਹਿਲਾਂ ਹੀ ਅਲੀਬਾਗ ਦੀ ਇਸ ਜ਼ਮੀਨ ਨੂੰ ਦੇਖ ਚੁੱਕੀ ਸੀ। ਇਸ ਨਾਲ ਹੀ ਉਸ ਦੇ ਭਰਾ ਵਿਕਾਸ ਨੇ ਲੈਣ-ਦੇਣ ਅਤੇ ਬਾਕੀ ਦਾ ਕੰਮ ਪੂਰਾ ਕਰ ਲਿਆ ਹੈ। ਦੱਸ ਦੇਈਏ ਕਿ ਯੁਜਵੇਂਦਰ ਚਾਹਲ ਅਤੇ ਹਾਰਦਿਕ ਪੰਡਯਾ ਵੀ ਇੱਥੇ ਜ਼ਮੀਨ ਲੈ ਰਹੇ ਹਨ। ਦੋਵਾਂ ਨੇ ਇੱਥੇ ਜ਼ਮੀਨ ਦਾ ਮੁਆਇਨਾ ਕੀਤਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਲੀਬਾਗ ਦੀ ਜਗ੍ਹਾ ਫਿਲਮ ਇੰਡਸਟਰੀ ਅਤੇ ਖਿਡਾਰੀਆਂ ਦੀ ਪਹਿਲੀ ਪਸੰਦ ਬਣ ਗਈ ਹੈ।