ਗੁਰੂਗ੍ਰਾਮ: ਟੀਮ ਇੰਡੀਆ ਵੱਲੋਂ ਵਿਸ਼ਵ ਕੱਪ 2019 ‘ਚ ਪਹਿਲੀ ਜਿੱਤ ਨਾਲ ਵਿਰਾਟ ਕੋਹਲੀ ਐਂਡ ਬਿਗ੍ਰੇਡ ਨੇ ਸ਼ਾਨਦਾਰ ਆਗਾਜ਼ ਕੀਤਾ ਹੈ ਪਰ ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਦੀ ਕਾਰ ਦਾ ਚਲਾਨ ਵੀ ਕੱਟਿਆ ਗਿਆ। ਕੋਹਲੀ ਦੇ ਗੁਰੂਗ੍ਰਾਮ ਦੇ ਡੀਐਲਐਫ- ਫੇਜ਼ 1 ਦੇ ਘਰ ਬਾਹਰ ਪੀਣ ਵਾਲੀ ਪਾਣੀ ਨਾਲ ਕਾਰ ਧੋਣ ਕਾਰਨ ਚਲਾਨ ਕੱਟਿਆ ਗਿਆ।
ਕੋਹਲੀ ਦੇ ਘਰ ‘ਚ ਦੋ ਐਸਯੂਵੀ ਸਮੇਤ 6-7 ਗੱਡੀਆਂ ਹਨ ਜਿਨ੍ਹਾਂ ਨੂੰ ਸਾਫ਼ ਕਰਨ ਲਈ ਕਰੀਬ ਇੱਕ ਹਜ਼ਾਰ ਲੀਟਰ ਪਾਣੀ ਦੀ ਬਰਬਾਦੀ ਕੀਤੀ ਜਾਂਦੀ ਹੈ। ਇਸ ਦੀ ਸ਼ਿਕਾਇਤ ਨਿਗਮ ਨੂੰ ਪਹਿਲਾਂ ਵੀ ਕਈ ਵਾਰ ਮਿਲ ਚੁੱਕੀ ਹੈ। ਜਦੋਂ ਨਿਗਮ ਦੀ ਟੀਮ ਮੌਕੇ ‘ਤੇ ਪਹੁੰਚੀ ਤਾਂ ਕੋਹਲੀ ਦੇ ਘਰ ਬਾਹਰ ਨਿੱਜੀ ਸਹਾਇਕ ਦੀਪਕ ਗੱਡੀ ਧੋਂਦੇ ਹੋਏ ਮਿਲਿਆ।
ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਉਸ ਦੀਆਂ ਤਸਵੀਰਾਂ ਕਲਿੱਕ ਕਰ ਲਈਆਂ ਤੇ ਉਸ ਦਾ 500 ਰੁਪਏ ਦਾ ਚਲਾਨ ਕਰ ਦਿੱਤਾ। ਨਿਗਮ ਅਧਿਕਾਰੀ ਨੇ ਕੋਹਲੀ ਦੇ ਨਾਲ ਹੋਰ ਵੀ ਕਈ ਲੋਕਾਂ ਦੇ ਚਲਾਨ ਕੀਤੇ। ਡੀਐਲਐਫ 1,2 ਤੇ 3 ‘ਚ ਗਰਮੀ ਕਰਕੇ ਪਾਣੀ ਦੀ ਕਮੀ ਲੋਕਾਂ ਦੀ ਸਮੱਸਿਆ ਬਣੀ ਹੋਈ ਹੈ।
ਕੋਹਲੀ ਦੀ ਕਾਰ ਦਾ ਕੱਟਿਆ ਚਲਾਨ, ਕਾਰਨ ਜਾਣ ਹੋ ਜਾਓਗੇ ਹੈਰਾਨ
ਏਬੀਪੀ ਸਾਂਝਾ
Updated at:
06 Jun 2019 03:27 PM (IST)
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਦੀ ਕਾਰ ਦਾ ਚਲਾਨ ਵੀ ਕੱਟਿਆ ਗਿਆ। ਕੋਹਲੀ ਦੇ ਗੁਰੂਗ੍ਰਾਮ ਦੇ ਡੀਐਲਐਫ- ਫੇਜ਼ 1 ਦੇ ਘਰ ਬਾਹਰ ਪੀਣ ਵਾਲੀ ਪਾਣੀ ਨਾਲ ਕਾਰ ਧੋਣ ਕਾਰਨ ਚਲਾਨ ਕੱਟਿਆ ਗਿਆ।
- - - - - - - - - Advertisement - - - - - - - - -