ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਅੱਜ ਪੇਸ਼ ਹੋਣ ਵਾਲੀ ਮੁਦਰਾ ਨੀਤੀ ਦੀ ਸਮੀਖਿਆ ਦੌਰਾਨ ਵਿਆਜ਼ ਦਰ ‘ਚ ਕਮੀ ਕਰ ਸਕਦਾ ਹੈ। ਆਰਬੀਆਈ ਅੱਜ ਮੁਦਰਾ ਨੀਤੀ ਦੀ ਸਮੀਖਿਆ ‘ਚ ਦਰਾਂ ‘ਚ 0.25 ਫੀਸਦ ਦੀ ਕਮੀ ਕਰ ਸਕਦਾ ਹੈ। ਜੇਕਰ ਕੇਨਦਰੀ ਬੈਂਕ ਅਜਿਹਾ ਕਰਦਾ ਹੈ ਤਾਂ ਇਹ ਲਗਾਤਾਰ ਤੀਜਾ ਮੌਕਾ ਹੋਵੇਗਾ ਜਦੋਂ ਇਹ ਵਿਆਜ਼ ਦਰ ਘਟੇਗੀ।
ਮਾਹਿਰਾਂ ਦਾ ਕਹਿਣਾ ਹੈ ਕਿ 2018-19 ਦੀ ਚੌਥੀ ਤਿਮਾਹੀ ‘ਚ ਆਰਥਿਕ ਵਾਧੇ ਦੀ ਦਰ ਪਿਛਲ਼ੇ ਪੰਜ ਸਾਲਾ ‘ਚ ਹੇਠਲੇ ਪੱਥਰ ‘ਤੇ ਆ ਗਈ ਹੈ ਜਿਸ ਕਰਕੇ ਆਰਬੀਆਈ ਵਲੋਂ ਬਿਆਜ਼ ਦਰਾਂ ‘ਚ ਕਮੀ ਕਰਨ ਦੀ ਉਮੀਦ ਆਈ ਹੈ। ਗ੍ਰੋਥ ਰੇਟ ਦੀ ਚਿੰਤਾ ‘ਚ ਕੇਂਦਰੀ ਬੈਂਕ ਵੱਲੋਂ ਦਰਾਂ ‘ਚ ਕਮੀ ਦੀ ਉਮੀਦ ਜਤਾਈ ਜਾ ਰਹੀ ਹੈ।
ਮਾਰਚ ਤਿਮਾਹੀ ‘ਚ ਜੀਡੀਪੀ ਦੀ ਗ੍ਰੋਥ ਰੇਟ ਘੱਟਕੇ 5.8 ਫੀਸਦ ‘ਤੇ ਆ ਗਈ ਹੈ ਜੋ 5 ਸਾਲ ‘ਚ ਸਭ ਤੋਂ ਘੱਟ ਹੈ। ਜਦਕਿ ਅਪ੍ਰੈਲ 'ਚ ਮੁਦਰਾਸਫੀਤੀ ਵਿਚ 2.92 ਫੀਸਦੀ ਵਾਧਾ ਹੋਇਆ ਹੈ। ਰਿਜ਼ਰਵ ਬੈਂਕ ਸਵੇਰੇ 11.45 ਵਜੇ ਰੈਪੋ ਦਰ 'ਤੇ ਆਪਣੇ ਫੈਸਲੇ ਦਾ ਐਲਾਨ ਕਰੇਗਾ।
ਆਰਬੀਆਈ ਅੱਜ ਪੇਸ਼ ਕਰੇਗੀ ਮੁਦਰਾ ਨੀਤੀ ਸਮੀਖਿਆ, ਘੱਟ ਸਕਦੀ ਹੈ ਵਿਆਜ਼ ਦਰ
ਏਬੀਪੀ ਸਾਂਝਾ
Updated at:
06 Jun 2019 10:07 AM (IST)
ਭਾਰਤੀ ਰਿਜ਼ਰਵ ਬੈਂਕ ਅੱਜ ਪੇਸ਼ ਹੋਣ ਵਾਲੀ ਮੁਦਰਾ ਨੀਤੀ ਦੀ ਸਮੀਖਿਆ ਦੌਰਾਨ ਵਿਆਜ਼ ਦਰ ‘ਚ ਕਮੀ ਕਰ ਸਕਦਾ ਹੈ। ਆਰਬੀਆਈ ਅੱਜ ਮੁਦਰਾ ਨੀਤੀ ਦੀ ਸਮੀਖਿਆ ‘ਚ ਦਰਾਂ ‘ਚ 0.25 ਫੀਸਦ ਦੀ ਕਮੀ ਕਰ ਸਕਦਾ ਹੈ।
- - - - - - - - - Advertisement - - - - - - - - -