ਨਵੀਂ ਦਿੱਲੀ: ਪੂਰੇ ਦੇਸ਼ ‘ਚ ਪਿਛਲੇ ਕਈ ਦਿਨਾਂ ਤੋਂ ਭਿਆਨਕ ਗਰਮੀ ਨੇ ਕਹਿਰ ਢਾਹਿਆ ਹੋਇਆ ਹੈ। ਇਸ ਦੌਰਾਨ ਕੇਰਲ ‘ਚ ਮਾਨਸੂਨ ਨੇ ਦਸਤਕ ਦਿੱਤੀ ਹੈ। ਤ੍ਰਿਵੇਂਦਮ ‘ਚ ਮਾਨਸੂਨ ਨੇ ਦਸਤਕ ਦੀ ਸ਼ੁਰੂਆਤ ਹਲਕੀ ਬੁੰਦਾਬਾਦੀ ਤੋਂ ਹੋਈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 48 ਘੰਟਿਆਂ ‘ਚ ਕੇਰਲ ‘ਚ ਮਾਨਸੂਨ ਪੂਰੀ ਤਰ੍ਹਾਂ ਪਹੁੰਚ ਜਾਵੇਗਾ।
ਮੌਸਮ ਦੀ ਜਾਣਕਾਰੀ ਦੇਣ ਵਾਲੀ ਨਿਜੀ ਕੰਪਨੀ ਸਕਾਈਮੈਟ ਦੇ ਮੌਸਮ ਵਿਗੀਆਨੀ ਸਮਰ ਚੌਧਰੀ ਨੇ ਕਿਹਾ ਕਿ ਅਗਲੇ 48 ਘੰਟਿਆਂ ‘ਚ ਸਾਨਸੂਨ ਪੂਰੀ ਤਰ੍ਹਾਂ ਕੇਰਲ ‘ਚ ਪਹੁੰਚ ਜਾਵੇਗਾ। ਪਰ ਇਸ ਸਾਲ ਮਾਨਸੂਨ ਉਮੀਦ ਤੋਂ ਘੱਟ ਰਹੇਗਾ। ਸਾਉਥ ਵੇਸਟ ਮਾਨਸੂਨ ਕੇਰਲ ‘ਚ ਸਭ ਤੋਂ ਪਹਿਲਾਂ ਆਉਂਦਾ ਹੈ ਅਤੇ ਬਾਅਦ ‘ਚ ਸਾਰੇ ਦੇਸ਼ ‘ਚ।
ਉਧਰ ਗਰਮੀ ਦਾ ਕਹਿਰ ਦੇਸ਼ ਦੇ ਬਾਕੀ ਹਿੱਸਿਆਂ ‘ਚ ਬਰਸ ਰਿਹਾ ਹੈ। ਕਈ ਥਾਂਵਾਂ ‘ਤੇ ਤਾਪਮਾਨ 50 ਡਿਗਰੀ ਦੇ ਕਰੀਬ ਪਹੁੰਚ ਚੁੱਕਿਆ ਹੈ। ਇਸ ਦੇ ਨਾਲ ਹੀ ਸਮਰ ਚੌਧਰੀ ਦਾ ਕਹਿਣਾ ਹੈ ਕਿ ਇਹ ਪਿਛਲੇ 65 ਸਾਲਾਂ ‘ਚ ਦੂਜਾ ਸਭ ਤੋਂ ਸੁੱਕਾ ਸਾਲ ਹੈ। ਜੇਕਰ ਦੇਸ਼ ਦੇ ਬਾਕਿ ਹਿੱਸਿਆਂ ‘ਚ ਮਾਨਸੂਨ ਦੀ ਗੱਲ ਕਰੀਏ ਤਾਂ ਇੱਥੇ ਮਾਨਸੂਨ 10-15 ਦਿਨ ਬਾਅਦ ਆਵੇਗਾ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦੀ ਉਮੀਦ ਹੈ।
ਕੇਰਲ ‘ਚ ਮਾਨਸੂਨ ਦੀ ਪਹਿਲੀ ਦਸਤਕ, ਹਲਕੀ ਬਾਰਸ਼ ਨਾਲ ਸ਼ੁਰੂਆਤ
ਏਬੀਪੀ ਸਾਂਝਾ
Updated at:
06 Jun 2019 08:26 AM (IST)
ਕੇਰਲ ‘ਚ ਮਾਨਸੂਨ ਨੇ ਦਸਤਕ ਦਿੱਤੀ ਹੈ। ਤ੍ਰਿਵੇਂਦਮ ‘ਚ ਮਾਨਸੂਨ ਨੇ ਦਸਤਕ ਦੀ ਸ਼ੁਰੂਆਤ ਹਲਕੀ ਬੁੰਦਾਬਾਦੀ ਤੋਂ ਹੋਈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 48 ਘੰਟਿਆਂ ‘ਚ ਕੇਰਲ ‘ਚ ਮਾਨਸੂਨ ਪੂਰੀ ਤਰ੍ਹਾਂ ਪਹੁੰਚ ਜਾਵੇਗਾ।
- - - - - - - - - Advertisement - - - - - - - - -