Virat Kohli Big News: ਬੈਂਗਲੁਰੂ ਪੁਲਿਸ ਨੇ ਕ੍ਰਿਕੇਟਰ ਵਿਰਾਟ ਕੋਹਲੀ ਦੇ ਪਬ-ਰੈਸਟੋਰੈਂਟ 'ਤੇ ਕਾਰਵਾਈ ਕੀਤੀ ਹੈ। ਕੋਹਲੀ ਦੇ One8 Commune ਨਾਂ ਦੇ ਪਬ ਅਤੇ ਰੈਸਟੋਰੈਂਟ ਵਿੱਚ ਨੋ ਸਮੋਕਿੰਗ ਜ਼ੋਨ ਨਾ ਹੋਣ ਦੇ ਕਾਰਨ ਪੁਲਿਸ ਨੇ ਇਸ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਹੈ।
ਹਾਲਾਂਕਿ ਹੁਣ ਤੱਕ ਇਸ ਮਾਮਲੇ 'ਚ ਨਾਂ ਤਾਂ ਕ੍ਰਿਕਟਰ ਵਿਰਾਟ ਕੋਹਲੀ ਵਲੋਂ ਅਤੇ ਨਾਂ ਹੀ ਰੈਸਟੋਰੈਂਟ ਵਲੋਂ ਕੋਈ ਬਿਆਨ ਸਾਹਮਣੇ ਆਇਆ ਹੈ।
ਬੈਂਗਲੁਰੂ ਦੇ ਕੱਬਨ ਪਾਰਕ ਪੁਲਿਸ ਨੇ ਇੱਕ ਖਾਸ ਮੁਹਿੰਮ ਦੌਰਾਨ ਕੁੱਲ 5 ਬਾਰਾਂ ਅਤੇ ਰੈਸਟੋਰੈਂਟਾਂ ਖ਼ਿਲਾਫ਼ ਕਾਰਵਾਈ ਕੀਤੀ ਹੈ, ਜਿਨ੍ਹਾਂ ਵਿੱਚ ਵਿਰਾਟ ਕੋਹਲੀ ਦੀ ਮਲਕੀਅਤ ਵਾਲਾ One8 Commune ਪਬ ਅਤੇ ਰੈਸਟੋਰੈਂਟ ਵੀ ਸ਼ਾਮਲ ਹੈ। ਪੁਲਿਸ ਦੀ ਜਾਂਚ 'ਚ ਪਤਾ ਲੱਗਿਆ ਕਿ ਇਸ ਪਬ ਵਿੱਚ ਨੋ ਸਮੋਕਿੰਗ ਜ਼ੋਨ ਦੀ ਸੁਵਿਧਾ ਨਹੀਂ ਹੈ। ਇਸ ਕਰਕੇ ਪੁਲਿਸ ਨੇ ਸਿਗਰਟ ਅਤੇ ਹੋਰ ਤਮਾਕੂ ਉਤਪਾਦ ਐਕਟ (COTPA) ਦੇ ਉਲੰਘਣ ਦੇ ਆਧਾਰ 'ਤੇ ਆਪਣੀ ਪਹਲ 'ਤੇ ਹੀ ਮਾਮਲਾ ਦਰਜ ਕਰ ਲਿਆ ਹੈ।
ਨਿਯਮ ਤੋੜਣ ਦੇ ਆਰੋਪ 'ਚ ਪਬ 'ਤੇ ਹੋਈ ਸੀ ਕਾਰਵਾਈ
ਇਹ ਪਹਿਲੀ ਵਾਰੀ ਨਹੀਂ ਕਿ ਵਿਰਾਟ ਕੋਹਲੀ ਦੇ ਪਬ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਹੋਈ ਹੋਵੇ। ਪਿਛਲੇ ਸਾਲ ਜੁਲਾਈ 2024 ਵਿੱਚ One8 Commune ਪਬ ਅਤੇ ਰੈਸਟੋਰੈਂਟ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ, ਜੁਲਾਈ ਮਹੀਨੇ ਵਿੱਚ ਇਸ ਪਬ ਦੇ ਮੈਨੇਜਰ ਵਿਰੁੱਧ ਬੰਦ ਹੋਣ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਆਰੋਪ 'ਚ FIR ਦਰਜ ਕੀਤੀ ਗਈ ਸੀ।
ਕੱਬਨ ਪਾਰਕ ਥਾਣੇ ਵਿੱਚ ਦਰਜ FIR ਮੁਤਾਬਕ, ਕਸਤੂਰਬਾ ਰੋਡ 'ਤੇ ਸਥਿਤ ਇਹ ਪਬ 6 ਜੁਲਾਈ ਦੀ ਰਾਤ ਨੂੰ ਨਿਯਤ ਸਮੇਂ ਤੋਂ ਬਾਅਦ ਵੀ ਖੁੱਲ੍ਹਾ ਸੀ ਅਤੇ ਰਾਤ 1:20 ਵਜੇ ਤਕ ਗਾਹਕਾਂ ਨੂੰ ਸੇਵਾ ਦੇ ਰਿਹਾ ਸੀ।
ਦੇਰ ਰਾਤ ਤਕ ਖੁੱਲ੍ਹੇ ਪਬ 'ਤੇ ਕਾਰਵਾਈ, ਕਈ ਸ਼ਹਿਰਾਂ 'ਚ ਨੈਟਵਰਕ
ਗਸ਼ਤ ਕਰ ਰਹੀ ਪੁਲਿਸ ਟੀਮ ਨੂੰ ਸ਼ਿਕਾਇਤ ਮਿਲੀ ਸੀ ਕਿ One8 Commune ਪਬ ਦੇਰ ਰਾਤ ਤਕ ਖੁੱਲ੍ਹਾ ਹੈ। ਜਦੋਂ ਪੁਲਿਸ ਟੀਮ ਰਾਤ 1:20 ਵਜੇ ਪਬ 'ਤੇ ਪਹੁੰਚੀ ਤਾਂ ਪਾਇਆ ਗਿਆ ਕਿ ਉਹ ਸਮੇਂ ਤੱਕ ਵੀ ਪਬ ਗਾਹਕਾਂ ਨੂੰ ਸੇਵਾ ਦੇ ਰਿਹਾ ਸੀ। ਇਸ ਆਧਾਰ 'ਤੇ ਪਬ ਵਿਰੁੱਧ FIR ਦਰਜ ਕੀਤੀ ਗਈ।
ਇਹ ਪਬ ਵਿਰਾਟ ਕੋਹਲੀ ਦੀ ਮਲਕੀਅਤ ਵਾਲਾ ਹੈ। One8 Commune ਦੀਆਂ ਸ਼ਾਖਾਂ ਦਿੱਲੀ, ਮੁੰਬਈ, ਪੁਣੇ, ਬੈਂਗਲੁਰੂ, ਕੋਲਕਾਤਾ ਅਤੇ ਗੁਰੁਗ੍ਰਾਮ ਵਰਗੇ ਵੱਡੇ ਸ਼ਹਿਰਾਂ ਵਿੱਚ ਸਥਾਪਤ ਹਨ। ਦਸੰਬਰ 2023 ਵਿੱਚ ਇਸ ਰੈਸਟੋਰੈਂਟ ਦੀ ਸ਼ੁਰੂਆਤ ਬੈਂਗਲੁਰੂ ਵਿੱਚ ਕੀਤੀ ਗਈ ਸੀ।