ਉਨ੍ਹਾਂ ਨੇ ਆਪਣੇ ਵਨਡੇ ਕਰੀਅਰ ‘ਚ 8 ਹਜ਼ਾਰ ਤੋਂ ਜ਼ਿਆਦਾ ਦੋੜਾਂ ਬਣਾਈਆਂ ਹਨ। ਸਹਿਵਾਗ ਨੇ ਟੀਮ ਨੂੰ ਛੱਡਣ ਦੀ ਜਾਣਕਾਰੀ ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਕੀਤੀ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ, ‘ਸਭ ਚੰਗੀਆਂ ਚੀਜਾਂ ਦਾ ਕੋਈ ਅੰਤ ਹੁੰਦਾ ਹੈ ਤੇ ਮੇਰਾ ਕਿੰਗਸ ਇਲੈਵਨ ਪੰਜਾਬ ਟੀਮ ਨਾਲ ਚੰਗਾ ਸਮਾਂ ਬੀਤੀਆ। ਦੋ ਸੀਜ਼ਨ ਖੇਡਿਆ ਤੇ 3 ਸੀਜ਼ਨ ਤਕ ਟੀਮ ਦਾ ਮੈਂਟੌਰ ਰਿਹਾ’।
ਸਹਿਵਾਗ ਨੇ ਆਈ.ਪੀ.ਐਲ ਦੇ 104 ਮੈਚਾਂ ‘ਚ ਕੁੱਲ 2728 ਦੌੜਾਂ ਬਣਾਈਆਂ। ਉਨ੍ਹਾਂ ਨੇ 2 ਸੈਂਕੜੇ ਤੇ 16 ਅੱਧ-ਸੈਂਕੜੇ ਬਣਾਏ ਹਨ। ਸਹਿਵਾਗ ਤੇ ਪੰਜਾਬ ਦੀ ਟੀਮ ਦੀ ਮਾਲਕਨ ਬਾਲੀਵੁੱਡ ਐਕਟਰਸ ਪ੍ਰੀਟੀ ਜ਼ਿੰਟਾ ‘ਚ ਅਣਬਣ ਦੀਆਂ ਖ਼ਬਰਾਂ 2018 ਦੇ ਆਈ.ਪੀ.ਐਲ ‘ਚ ਹੀ ਆਉਣੀਆਂ ਸ਼ੁਰੂ ਹੋ ਗਈਆਂ ਸੀ। ਪਰ ਦੋਨਾਂ ਨੇ ਇਨ੍ਹਾਂ ‘ਤੇ ਕਦੇ ਕੁਝ ਨਹੀਂ ਕਿਹਾ, ਅਜਿਹੇ ‘ਚ ਸਹਿਵਾਗ ਦੇ ਟੀਮ ਨੂੰ ਛੱਡਣ ਦੇ ਫੈਸਲੇ ਨੇ ਇਨ੍ਹਾਂ ਖ਼ਬਰਾਂ ‘ਤੇ ਮੋਹਰ ਲਾਉਣ ਦਾ ਕੰਮ ਕੀਤਾ ਹੈ।