ਨਵੀਂ ਦਿੱਲੀ: ਵਿਸਤਾਰਾ ਤੇ ਗੋਏਅਰ ਨੇ ਹਵਾਈ ਸਫਰ ਸਸਤਾ ਬਣਾਉਣ ਲਈ ਨਵੇਂ ਆਫਰ ਸ਼ੁਰੂ ਕੀਤੇ ਹਨ। ਇਸ ਤਹਿਤ ਤੁਹਾਨੂੰ 1299 ਰੁਪਏ ‘ਚ ਹਵਾਈ ਯਾਤਰਾ ਕਰਨ ਦਾ ਮੌਕਾ ਮਿਲ ਰਿਹਾ ਹੈ। ਉਧਰ ਗੋਏਅਰ ਨੇ ਘੱਟੋ-ਘੱਟ 1769 ਰੁਪਏ ਦਾ ਆਫਰ ਦਿੱਤਾ ਹੈ। ਵਿਸਤਾਰਾ ਨੇ ਆਪਣੇ ਬਿਆਨ ‘ਚ ਕਿਹਾ, “ਇਕੌਨਮੀ ਤੇ ਪ੍ਰੀਮੀਅਮ ਇਕੌਨਮੀ ਕਲਾਸ ਦੀ ਟਿਕਟ ਦੀ ਬੁਕਿੰਗ ਘੱਟੋ-ਘੱਟ 15 ਦਿਨ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ, ਜਦਕਿ ਬਿਜਨੈੱਸ ਕਲਾਸ ਦੀ ਟਿਕਟ ਬੁਕਿੰਗ ਘੱਟੋ-ਘੱਟ ਤਿੰਨ ਦਿਨ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ।” ਗੋਏਅਰ ਦੀ ਪੇਸ਼ਕਸ਼ ‘ਚ ਲੰਬੇ ਹਫਤੇ ਨੂੰ ਮੁੱਖ ਰੱਖਿਆ ਗਿਆ ਹੈ ਤੇ ਬੁਕਿੰਗ ਸੋਮਵਾਰ ਰਾਤ ਤੋਂ ਸ਼ੁਰੂ ਹੋ ਚੁੱਕੀ ਹੈ। ਇੱਕ ਜੁਲਾਈ ਤੋਂ 30 ਸਤੰਬਰ, 2019 ਵਿਚਾਲੇ ਸਫਰ ਕਰਨ ਲਈ 6 ਦਿਨ ਟਿਕਟ ਦੀ ਵਿਕਰੀ ਹੋਵੇਗੀ। ਇਸ ਤੋਂ ਪਹਿਲਾਂ ਇੰਡੀਗੋ ਨੇ ਸਸਤੇ ਟਿਕਟ ਵੇਚਣ ਲਈ ਚਾਰ ਦਿਨ ਦੀ ਸਮਰ ਸੇਲ ਦਾ ਐਲਾਨ ਕੀਤਾ ਸੀ। ਇਸ ਤਹਿਤ ਲੋਕ 16 ਜੂਨ ਤੋਂ 28 ਸਤੰਬਰ ‘ਚ ਯਾਤਰਾ ਕਰ ਸਕਦੇ ਹਨ। ਦੇਸ਼ ‘ਚ ਘਰੇਲੂ ਹਵਾਈ ਸਫਰ ‘ਚ ਇੰਡੀਗੋ ਦੀ ਹਿੱਸੇਦਾਰੀ 50% ਹੈ।