ਮੋਦੀ ਬਣੇ ਵਿਵੇਕ ਨੂੰ ਪਛਾਣ ਪਾਉਣਾ ਔਖਾ, ਪਹਿਲੀ ਝਲਕ ਆਈ ਸਾਹਮਣੇ
ਏਬੀਪੀ ਸਾਂਝਾ | 07 Jan 2019 05:37 PM (IST)
ਮੁੰਬਈ: ਸਾਬਕਾ ਪ੍ਰਧਾਨ ਮੰਤਰੀ ਤੋਂ ਬਾਅਦ ਹੁਣ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜ਼ਿੰਦਗੀ ‘ਤੇ ਵੀ ਫ਼ਿਲਮ ਬਣਨ ਜਾ ਰਹੀ ਹੈ। ਇਸ ‘ਚ ਨਰੇਂਦਰ ਮੋਦੀ ਦਾ ਕਿਰਦਾਰ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਕਰਦੇ ਨਜ਼ਰ ਆਉਣਗੇ। ਫਿਲਮ ਦੀ ਪਹਿਲ਼ੀ ਝਲਕ ਸਾਹਮਣੇ ਆ ਗਈ ਹੈ। ਇਸ ਨੂੰ ਦੇਖ ਵਿਵੇਕ ਨੂੰ ਪਛਾਣ ਪਾਉਣਾ ਮੁਸ਼ਕਲ ਹੈ। ਇਸ ਪੋਸਟਰ ‘ਚ ‘ਦੇਸ਼ ਹੀ ਮੇਰੀ ਸ਼ਕਤੀ ਹੈ’ ਲਿਖਿਆ ਹੋਇਆ ਹੈ। ਫ਼ਿਲਮ ਦੇ ਪੋਸਟਰ ਨੂੰ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕੀਤਾ ਹੈ। ਇਸ ਫ਼ਿਲਮ ‘ਚ ਮੋਦੀ ਦੇ ਕਿਰਦਾਰ ਲਈ ਪਹਿਲਾਂ ਪਰੇਸ਼ ਰਾਵਲ ਨੰ ਅਪ੍ਰੋਚ ਕੀਤਾ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਉਹ ਫ਼ਿਲਮ ਨਹੀਂ ਕਰ ਪਾਏ। ਫ਼ਿਲਮ ਨੂੰ ਓਮੰਗ ਕੁਮਾਰ ਡਾਇਰੈਕਟ ਕਰ ਰਹੇ ਹਨ ਤੇ ਸੰਦੀਪ ਸਿੰਘ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ। ਇਹ ਫ਼ਿਲਮ ਦਾ ਪਹਿਲਾ ਪੋਸਟਰ ਹੈ। ਇਸ ਫ਼ਿਲਮ ਦਾ ਟਾਈਟਲ ਅਜੇ ਫਾਈਨਲ ਨਹੀਂ ਹੋਇਆ ਪਰ ਖ਼ਬਰਾਂ ਨੇ ਕਿ ਪੋਸਟਰ ਨੂੰ ਦੇਸ਼ ਦੇ ਵੱਖ-ਵੱਖ 23 ਮੋਦੀ ਫੈਨਸ ਨੇ ਰਿਲੀਜ਼ ਕੀਤਾ ਹੈ। ਜੇਕਰ ਫ਼ਿਲਮ ਦੇ ਡਾਇਰੈਕਟਰ ਓਮੰਗ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮਾਂ ‘ਸਰਬਜੀਤ’ ਤੇ ‘ਮੈਰੀ ਕੌਮ’ ਕਾਫੀ ਹਿੱਟ ਹੋਈਆਂ ਸੀ। ਦੇਖਦੇ ਹਾਂ ਫ਼ਿਲਮ ਨਾਲ ਮੋਦੀ ਨੂੰ ਕੁਝ ਫਾਇਦਾ ਹੁੰਦਾ ਹੈ ਜਾਂ ਓਮੰਗ ਕੁਝ ਵੱਖਰਾ ਕਰ ਪਾਉਣਗੇ।