Putin's India Visit: ਭਾਰਤ ਤੇ ਰੂਸ ਦੀ ਦਹਾਕਿਆਂ ਪੁਰਾਣੀ ਦੋਸਤੀ ਨੂੰ ਹੋਰ ਮਜ਼ਬੂਤਕਰਨ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ ਦਿੱਲੀ ਆ ਰਹੇ ਹਨ। ਕੋਰੋਨਾ ਸੰਕਟ ਕਾਰਨ ਪੁਤਿਨ ਦੀ ਭਾਰਤ ਫੇਰੀ ਨੂੰ ਬਹੁਤ ਛੋਟਾ ਰੱਖਿਆ ਗਿਆ ਹੈ। ਯਾਨੀ ਸਿਰਫ ਕੁਝ ਘੰਟੇ ਹੀ ਭਾਰਤ ਵਿੱਚ ਠਹਿਰਣਗੇ ਪਰ ਇਸ ਨਾਲ ਨਾ ਸਿਰਫ ਦੋਵਾਂ ਦੇਸ਼ਾਂ ਦੇ ਸਬੰਧਾਂ 'ਤੇ ਅਸਰ ਪਵੇਗਾ, ਸਗੋਂ ਇਹ ਭਾਰਤ ਦੇ ਗੁਆਂਢੀ ਦੇਸ਼ਾਂ ਨੂੰ ਵੀ ਵੱਡਾ ਸੰਦੇਸ਼ ਦੇਵੇਗਾ।


ਉੱਚ ਪੱਧਰੀ ਸੂਤਰਾਂ ਮੁਤਾਬਕ ਰੂਸ ਦੇ ਰਾਸ਼ਟਰਪਤੀ ਪੁਤਿਨ ਦੁਪਹਿਰ ਨੂੰ ਦਿੱਲੀ ਪਹੁੰਚਣਗੇ ਤੇ ਭਾਰਤ 'ਚ ਸਿਰਫ 6-7 ਘੰਟੇ ਹੀ ਰਹਿਣਗੇ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਪੱਧਰਾਂ 'ਤੇ ਗੱਲਬਾਤ ਹੋਵੇਗੀ। ਪਹਿਲਾਂ ਦੋਵਾਂ ਦੇਸ਼ਾਂ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਵਿਚਾਲੇ ਟੂ ਪਲੱਸ ਟੂ ਗੱਲਬਾਤ ਹੋਵੇਗੀ।

ਉਸ ਤੋਂ ਬਾਅਦ ਸ਼ਾਮ 5.30 ਵਜੇ ਰਾਸ਼ਟਰਪਤੀ ਪੁਤਿਨ ਦਿੱਲੀ ਦੇ ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 21ਵੇਂ ਭਾਰਤ-ਰੂਸ ਸਾਲਾਨਾ ਸੰਮੇਲਨ 'ਚ ਹਿੱਸਾ ਲੈਣਗੇ। ਸੁਰੱਖਿਆ ਕਾਰਨਾਂ ਕਰਕੇ ਰਾਸ਼ਟਰਪਤੀ ਪੁਤਿਨ ਦੇ ਭਾਰਤ ਆਉਣ ਦੇ ਸਮੇਂ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਅੰਦਾਜ਼ੇ ਮੁਤਾਬਕ ਰੂਸੀ ਰਾਸ਼ਟਰਪਤੀ ਦੁਪਹਿਰ 2 ਵਜੇ ਭਾਰਤ ਪਹੁੰਚਣਗੇ ਤੇ ਰਾਤ 9.30 ਵਜੇ ਆਪਣੇ ਵਤਨ ਪਰਤਣਗੇ।

ਪੁਤਿਨ ਦੀ ਇਸ ਯਾਤਰਾ 'ਚ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਏਗੀ, ਜਿਸ 'ਚ-
1. 7.5 ਲੱਖ AK-203 ਅਸਾਲਟ ਰਾਈਫਲਾਂ ਦਾ ਭਾਰਤ ਵਿੱਚ ਉਤਪਾਦਨ
2. S-400 ਮਿਜ਼ਾਈਲ ਸਿਸਟਮ ਦੀ ਸਮੇਂ ਸਿਰ ਸਪੁਰਦਗੀ
3. 12 ਨਵੇਂ ਸੁਖੋਈ-30 ਦੀ ਸਪੁਰਦਗੀ
4. ਜਲ ਸੈਨਾ ਲਈ ਮਿੱਗ-29 ਜਹਾਜ਼ਾਂ ਦੀ ਨਵੀਂ ਖੇਪ
5. 5000 ਇਗਲਾ-ਐਸ ਸ਼ੋਲਡਰ ਫਾਇਰਡ ਮਿਜ਼ਾਈਲਾਂ ਦੀ ਖਰੀਦ
6. ਭਾਰਤ-ਚੀਨ ਤਣਾਅ
7. ਅਫਗਾਨਿਸਤਾਨ
8. ਅੱਤਵਾਦ
ਤੇ ਦੁਵੱਲੇ ਵਪਾਰ ਦਾ ਮੁੱਦਾ ਮੁੱਖ ਹੈ।
 

 



ਇਹ ਵੀ ਪੜ੍ਹੋ: ਓਮੀਕਰੋਨ 'ਸੁਪਰ ਮਾਈਲਡ', ਘਬਰਾਉਣ ਦੀ ਲੋੜ ਨਹੀਂ : WHO



 



ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



https://play.google.com/store/



 



https://apps.apple.com/in/app/811114904