ਅਮੇਠੀ: ਕਾਂਗਰਸ ਦੀ ਜਨਰਲ ਸਕਤਰ ਤੇ ਪੂਰਬੀ ਉੱਤਰ ਪ੍ਰਦੇਸ਼ ਦੀ ਪ੍ਰਧਾਨ ਪ੍ਰਿਅੰਕਾ ਗਾਂਧੀ ਇਨ੍ਹੀਂ ਦਿਨੀਂ ਲਗਾਤਾਰ ਅਮੇਠੀ ਤੇ ਰਾਏਬਰੇਲੀ ਦਾ ਦੌਰਾ ਕਰ ਰਹੀ ਹੈ। ਉਹ ਛੋਟੀਆਂ-ਛੋਟੀਆਂ ਨੁੱਕੜ ਸਭਾਵਾਂ ਤੇ ਪਿੰਡਾਂ ‘ਚ ਪ੍ਰਚਾਰ ਕਰ ਰਹੀ ਹੈ। ਇਸ ਕਾਰਨ ਲੋਕ ਉਸ ਦੀ ਇਸ ਅਦਾ ਦੇ ਮੁਰੀਦ ਬਣ ਰਹੇ ਹਨ।
ਇਸੇ ਦੌਰਾਨ ਪ੍ਰਿਅੰਕਾ ਗਾਂਧੀ ਰਾਏਬਰੇਲੀ ‘ਚ ਕੁਝ ਸਪੇਰਿਆਂ ਨੂੰ ਮਿਲੀ ਤੇ ਉਨ੍ਹਾਂ ਨੂੰ ਮਿਲ ਪ੍ਰਿਅੰਕਾ ਨੇ ਸੱਪਾਂ ਨੂੰ ਆਪਣੇ ਹੱਥ ‘ਚ ਚੁੱਕ ਲਿਆ। ਇਸ ਨਾਲ ਨੇੜੇ ਖੜ੍ਹੇ ਲੋਕ ਵੀ ਹੈਰਾਨ ਹੋ ਗਏ। ਇਸ ਦੇ ਨਾਲ ਹੀ ਪ੍ਰਿਅੰਕਾ ਨੇ ਕਿਹਾ ਸੱਪ ਕੁਝ ਨਹੀਂ ਕਹੇਗਾ। ਇਸ ਸਮੇਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।
ਪ੍ਰਚਾਰ ਦੌਰਾਨ ਸਪੇਰਿਆਂ ਨਾਲ ਗੱਲ ਕਰਦੇ ਹੋਏ ਪ੍ਰਿਅੰਕਾ ਨੇ ਸੱਪ ਨੂੰ ਨਾ ਸਿਰਫ ਹੱਥ ‘ਚ ਫੜਿਆ ਸਗੋਂ ਉਹ ਕੁਝ ਦੇਰ ਸੱਪ ਨਾਲ ਖੇਡਦੀ ਵੀ ਨਜ਼ਰ ਆਈ। ਇਸ ਦੇ ਨਾਲ ਹੀ ਪ੍ਰਿਅੰਕਾ ਨੇ ਇੱਥੇ ਆਪਣੀ ਮਾਂ ਲਈ ਵੋਟਾਂ ਮੰਗੀਆਂ ਤੇ ਸੋਨੀਆ ਗਾਂਧੀ ਨੂੰ ਜਿੱਤਾਉਣ ਦੀ ਅਪੀਲ ਕੀਤੀ।
ਭਾਜਪਾ ਉਮੀਦਵਾਰ ‘ਤੇ ਤਨਜ਼ ਕਰਦੇ ਹੋਏ ਪ੍ਰਿਅੰਕਾ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਨਾ ਤਾਂ ਕੋਈ ਐਮਐਲਸੀ ਅਹੁਦਾ ਤੇ ਨਾ ਹੀ ਜ਼ਿਲ੍ਹਾ ਪੰਚਾਇਤ ਪ੍ਰਧਾਨ ਅਹੁਦਾ। ਰਾਏਬਰੇਲੀ ‘ਚ ਸੋਨੀਆ ਗਾਂਧੀ ਦਾ ਸਿੱਧਾ ਮੁਕਾਬਲਾ ਭਾਜਪਾ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਨਾਲ ਹੈ, ਜੋ ਹਾਲ ਹੀ ‘ਚ ਕਾਂਗਰਸ ਛੱਡ ਭਾਜਪਾ ‘ਚ ਸ਼ਾਮਲ ਹੋਏ ਹਨ।