ਨਵੀਂ ਦਿੱਲੀ: ਪੱਛਮੀ ਬੰਗਾਲ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਇਸ ਦੇ ਨਾਲ-ਨਾਲ ਸੂਬੇ ਵਿੱਚ ਸਿਆਸਤ ਵੀ ਗਰਮ ਹੁੰਦੀ ਜਾ ਰਹੀ ਹੈ। ਬੰਗਾਲ ਵਿੱਚ ਇਸ ਵਾਰ ਮੁੱਖ ਲੜਾਈ ਮਾਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ (TMC) ਤੇ ਕੇਂਦਰ ਦੀ ਭਾਜਪਾ ਸਰਕਾਰ ਵਿਚਾਲੇ ਮਨੀ ਜਾ ਰਹੀ ਹੈ। TMC ਕੋਲ ਮਾਮਤਾ ਬੈਨਰਜੀ ਮੁੱਖ ਮੰਤਰੀ ਦੇ ਚਹਿਰਾ ਹੈ ਪਰ ਬੀਜੇਪੀ ਨੇ ਅਜੇ ਤੱਕ ਆਪਣਾ ਮੁੱਖ ਚਹਿਰਾ ਨਹੀਂ ਐਲਾਨਿਆ ਹੈ।



ਇਸ ਦੌਰਾਨ ਅੱਜ ਐਰਐਸਐਸ ਦੇ ਸੰਘ ਚਾਲਕ ਮੋਹਨ ਭਾਗਵਤ ਨੇ ਬਾਲੀਵੁੱਡ ਅਭਿਨੇਤਾ ਮਿਥੁਨ ਚੱਕਰਵਰਤੀ ਨਾਲ ਮੁੰਬਈ ਵਿੱਚ ਮੁਲਾਕਾਤ ਕੀਤੀ ਹੈ। ਬੰਗਾਲ ਦੇ ਚੋਣਾਵੀ ਮਾਹੌਲ ਨੂੰ ਦੇਖਦੇ ਹੋਏ ਇਸ ਮੁਲਾਕਾਤ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਫਿਲਹਾਲ ਤਾਂ ਇਸ ਮੁਲਾਕਾਤ ਨੂੰ ਲੈ ਕੇ ਕਿਆਸ ਹੀ ਲਾਏ ਜਾ ਰਹੇ ਹਨ।

ਮਿਥੁਨ ਤੋਂ ਪਹਿਲਾਂ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਨਾਂ ਦੀ ਵੀ ਬੰਗਾਲ ਵਿੱਚ ਭਾਜਪਾ ਦਾ ਚਿਹਰਾ ਹੋਣ ਦੀ ਚਰਚਾ ਚਲੀ ਸੀ। ਸੌਰਵ ਗਾਂਗੁਲੀ ਨੇ ਬੰਗਾਲ ਦੇ ਰਾਜਪਾਲ ਜਗਦਪੀ ਧਨਖੜ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਅਫਵਾਹਾਂ ਨੂੰ ਹੋਰ ਹਵਾ ਮਿਲੀ ਸੀ ਪਰ ਸੌਰਵ ਗਾਂਗੁਲੀ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ, ਗਾਂਗੁਲੀ ਦੇ ਨਾਮ ਬਾਰੇ ਚੱਲ ਰਹੀਆਂ ਅਟਕਲਾਂ ਲਗਪਗ ਪੂਰੀ ਤਰ੍ਹਾਂ ਖਤਮ ਹੋ ਗਈਆਂ।