ਵਾਸ਼ਿੰਗਟਨ: ਭਾਰਤੀ ਮੂਲ ਦੇ ਲੋਕਾਂ ਨੇ ਵਿਦੇਸ਼ਾਂ ਵਿੱਚ ਵੀ ਵੱਡੇ ਅਹੁਦੇ ਹਾਸਲ ਕਰਕੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਇਸ ਵੇਲੇ 200 ਤੋਂ ਵੱਧ ਭਾਰਤੀ ਮੂਲ ਦੇ ਵਿਅਕਤੀ ਅਮਰੀਕਾ ਤੇ ਬਰਤਾਨੀਆ ਸਣੇ 15 ਦੇਸ਼ਾਂ 'ਚ ਅਗਵਾਈ ਵਾਲੇ ਅਹੁਦਿਆਂ 'ਤੇ ਤਾਇਨਾਤ ਹਨ। ਹੋਰ ਤਾਂ ਹੋਰ ਇਨ੍ਹਾਂ 'ਚੋਂ 60 ਭਾਰਤੀ ਕੈਬਨਿਟ ਦੇ ਰੈਂਕ 'ਤੇ ਕਾਬਜ਼ ਹਨ। ਭਾਰਤੀ ਭਾਈਚਾਰੇ ਲਈ ਕੰਮ ਕਰ ਰਹੇ ਅਮਰੀਕੀ ਸੰਗਠਨ ਵੱਲੋਂ ਪਹਿਲੀ ਵਾਰ ਇਸ ਤਰ੍ਹਾਂ ਦੀ ਸੂਚੀ ਕੀਤੀ ਗਈ ਹੈ।


 


ਸਰਕਾਰੀ ਵੈਬਸਾਈਟਾਂ ਤੇ ਹੋਰ ਜਨਤਕ ਰੂਪ ਨਾਲ ਉਪਲਬਧ ਸਾਧਨਾਂ ਤੋਂ ਲਈ 2021 ਇੰਡੀਆਸਪੋਰਾ ਗਵਰਨਮੈਂਟ ਲੀਡਰਸ ਸੂਚੀ 'ਚ ਸੋਮਵਾਰ ਨੂੰ ਭਾਰਤੀ ਮੂਲ ਦੇ 200 ਤੋਂ ਵੱਧ ਆਗੂਆਂ ਦੀ ਪਛਾਣ ਕੀਤੀ ਗਈ ਹੈ, ਜੋ ਦੁਨੀਆ ਭਰ ਦੇ 15 ਦੇਸ਼ਾਂ 'ਚ ਜਨਤਕ ਖੇਤਰ ਦੇ ਸਭ ਤੋਂ ਉਚੇ ਅਹੁਦਿਆਂ 'ਤੇ ਬਿਰਾਜਮਾਨ ਹਨ, ਜਿਨ੍ਹਾਂ 'ਚ 60 ਤੋਂ ਜ਼ਿਆਦਾ ਆਗੂ ਕੈਬਨਿਟ ਦਰਜੇ ਦੇ ਅਹੁਦਿਆਂ 'ਤੇ ਕਾਬਜ਼ ਹਨ। ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਦੇ ਉਪ ਰਾਸ਼ਟਰਪਤੀ ਦੇ ਰੂਪ 'ਚ ਪਹਿਲੀ ਔਰਤ ਤੇ ਪਹਿਲੀ ਸ਼ਖਸੀਅਤ ਭਾਰਤੀ ਵਿਰਾਸਤ ਤੋਂ ਕਿਸੇ ਦਾ ਹੋਣਾ ਵੱਡੇ ਮਾਣ ਵਾਲੀ ਗੱਲ ਹੈ।


ਦੀਪ ਸਿੱਧੂ ਦੀ ਪੁਲਿਸ ਰਿਮਾਂਡ ਅੱਜ ਖ਼ਤਮ, ਇਸ ਸਮੇਂ ਕੋਰਟ 'ਚ ਹੋਵੇਗੀ ਪੇਸ਼ੀ


ਇੰਡੀਆਸਪੋਰਾ ਦੇ ਸੰਸਥਾਪਕ ਐਮਆਰ ਰੰਗਾਸਵਾਮੀ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਦਿਵਸ 'ਤੇ ਇਸ ਸ਼ਾਨਦਾਰ ਪਲ ਦੀ ਵਰਤੋਂ ਭਾਈਚਾਰੇ ਵਿਚਲੇ ਹੋਰਨਾਂ ਲੋਕਾਂ, ਜੋ ਜਨਤਕ ਸੇਵਾ 'ਚ ਹਨ, ਨੂੰ ਉਜਾਗਰ ਕਰਨ ਲਈ ਕਰਨਾ ਚਾਹੁੰਦੇ ਸੀ। ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਵਿਸ਼ਵ ਭਰ 'ਚ ਭਾਰਤੀ ਮੂਲ ਦੇ 3 ਕਰੋੜ 20 ਲੱਖ ਤੋਂ ਜ਼ਿਆਦਾ ਲੋਕਾਂ ਦੇ ਨਾਲ ਭਾਰਤੀਆਂ ਦੀ ਵਿਸ਼ਵ ਭਰ 'ਚ ਸਭ ਤੋਂ ਵੱਧ ਆਬਾਦੀ ਹੈ।


 


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ