ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਫ਼ਗਾਨਿਸਤਾਨ ਤੇ ਪੂਰਬੀ ਇਰਾਨ ਦੇ ਆਸ-ਪਾਸ ਬਣ ਰਹੇ ਵੈਸਟਰਨ ਡਿਸਟਰਬੈਂਸ ਕਾਰਨ ਹਿਮਾਲਿਆ ਖੇਤਰ ਤੇ ਖ਼ਾਸ ਤੌਰ 'ਤੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਬਹੁਤੇ ਇਲਾਕੇ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਣਗੇ। 22 ਨਵੰਬਰ ਨੂੰ ਇਨ੍ਹਾਂ ਸੂਬਿਆਂ ਦੇ ਕਈ ਹਿੱਸਿਆਂ 'ਚ ਜ਼ਬਰਦਸਤ ਹਨ੍ਹੇਰੀ-ਝੱਖੜ, ਬਾਰਸ਼ ਤੇ ਕਿਤੇ-ਕਿਤੇ ਜ਼ਬਰਦਸਤ ਬਰਫ਼ਬਾਰੀ ਵੀ ਹੋ ਸਕਦੀ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 24 ਘੰਟਿਆਂ ਦੌਰਾਨ ਕੇਰਲ, ਤਾਮਿਲਨਾਡੂ, ਪੁੱਡੂਚੇਰੀ ਤੋਂ ਲੈ ਕੇ ਲਕਸ਼ਦੀਪ ਤਕ ਕਈ ਹਿੱਸਿਆਂ 'ਚ ਹਨ੍ਹੇਰੀ ਤੂਫ਼ਾਨ ਦੇ ਪੂਰੇ ਆਸਾਰ ਹਨ ਜਿਸ ਨਾਲ ਜਨ-ਜੀਵਨ ਅਸਤ-ਵਿਅਸਤ ਹੋ ਸਕਦਾ ਹੈ। ਇਹੀ ਨਹੀਂ ਤਾਮਿਲਨਾਡੂ, ਕਰਾਈਕਲ ਤੇ ਪੁੱਡੂਚੇਰੀ ਦੇ ਨੇੜਲੇ ਇਲਾਕਿਆਂ 'ਚ ਜ਼ਬਰਦਸਤ ਬਾਰਸ਼ ਵੀ ਹੋ ਸਕਦੀ ਹੈ।
ਠੰਢ ਦੀ ਜ਼ਬਰਦਸਤ ਸ਼ੁਰੂਆਤ ਦੇ ਨਾਲ ਹੀ ਦੇਸ਼ ਦੇ ਨਾਰਥ-ਈਸਟ ਸੂਬਿਆਂ 'ਚ ਕੋਹਰੇ ਦੀ ਸੰਘਣੀ ਚਾਦਰ ਛਾਉਣ ਵਾਲੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆੰ 'ਚ ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਦੇ ਤਮਾਮ ਹਿੱਸਿਆਂ 'ਚ ਹਲਕੇ ਤੋਂ ਲੈ ਕੇ ਸੰਘਣੀ ਧੁੰਦ ਛਾਈ ਰਹੇਗੀ।
ਮੌਸਮ ਵਿਭਾਗ ਦੀ ਚੇਤਾਵਨੀ, ਅਗਲੇ 24 ਘੰਟਿਆਂ 'ਚ ਵਿਗੜੇਗਾ ਮੌਸਮ
ਏਬੀਪੀ ਸਾਂਝਾ
Updated at:
22 Nov 2019 12:47 PM (IST)
ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਫ਼ਗਾਨਿਸਤਾਨ ਤੇ ਪੂਰਬੀ ਇਰਾਨ ਦੇ ਆਸ-ਪਾਸ ਬਣ ਰਹੇ ਵੈਸਟਰਨ ਡਿਸਟਰਬੈਂਸ ਕਾਰਨ ਹਿਮਾਲਿਆ ਖੇਤਰ ਤੇ ਖ਼ਾਸ ਤੌਰ 'ਤੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਬਹੁਤੇ ਇਲਾਕੇ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਣਗੇ।
- - - - - - - - - Advertisement - - - - - - - - -