ਮਹਾਰਾਸ਼ਟਰ: ਸੂਬੇ 'ਚ ਅੱਜ ਸਰਕਾਰ ਬਣਾਉਣ ਦਾ ਐਲਾਨ ਹੋ ਸਕਦਾ ਹੈ। ਬੀਤੀ ਰਾਤ ਉਧਵ ਠਾਕਰੇ ਅਤੇ ਸ਼ਰਦ ਪਵਾਰ ਦੇ 'ਚ ਮੁਲਾਕਾਤ ਹੋਈ ਸੀ। ਸੂਤਰਾਂ ਮੁਤਾਬਕ ਸੂਬੇ 'ਚ ਇੱਕ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀਆਂ ਦੇ ਫਾਰਮੂਲੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸਦਾ ਮਤਲਬ ਹੈ ਕਿ ਮੁੱਖ ਮੰਤਰੀ ਪੂਰੇ ਪੰਜ ਸਾਲਾਂ ਲਈ ਸ਼ਿਵ ਸੈਨਾ ਦਾ ਰਹੇਗਾ। ਇਸ ਤੋਂ ਇਲਾਵਾ ਐਨਸੀਪੀ ਅਤੇ ਕਾਂਗਰਸ ਦੇ ਦੋ ਡਿਪਟੀ ਸੀਐਮ ਹੋਣਗੇ। ਤਿੰਨੋਂ ਧਿਰਾਂ ਦੀ ਅੱਜ ਦੁਪਹਿਰ ਮੁਲਾਕਾਤ ਹੋਣੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੱਠਜੋੜ ਅੱਜ ਸ਼ਾਮ ਰਾਜਪਾਲ ਨੂੰ ਮਿਲ ਸਕਦਾ ਹੈ ਅਤੇ ਸਰਕਾਰ ਬਣਾਉਣ ਦਾ ਦਾਅਵਾ ਕਰ ਸਕਦਾ ਹੈ।
24 ਅਕਤੂਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਤੋਂ ਹੀ ਸਰਕਾਰ ਦੇ ਗਠਨ ਬਾਰੇ ਲਗਾਤਾਰ ਭੰਬਲਭੂਸਾ ਬਣਿਆ ਹੋਇਆ ਹੈ। ਚੋਣਾਂ 'ਚ ਭਾਜਪਾ-ਸ਼ਿਵ ਸੈਨਾ ਗੱਠਜੋੜ ਨੂੰ ਬਹੁਮਤ ਮਿਲ ਗਿਆ, ਪਰ ਸ਼ਿਵ ਸੈਨਾ ਦੇ ਢਾਈ ਸਾਲਾਂ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇ ਤੋਂ ਬਾਅਦ ਭਾਜਪਾ-ਸ਼ਿਵ ਸੈਨਾ ਗੱਠਜੋੜ ਦੇ ਰਾਹ ਵੱਖਰੇ ਹੋ ਗਏ।
ਕਾਂਗਰਸ ਅਤੇ ਐਨਸੀਪੀ ਆਗੂ ਅੱਜ ਦੁਪਹਿਰ ਮੁੰਬਈ 'ਚ ਸ਼ਿਵ ਸੈਨਾ ਨਾਲ ਮੁਲਾਕਾਤ ਕਰਨਗੇ। ਇਹ ਉਮੀਦ ਕੀਤੀ ਜਾਂਦੀ ਹੈ ਕਿ ਅੱਜ ਕਿਸੇ ਵੀ ਸਮੇਂ ਸਰਕਾਰ ਬਣਾਉਣ ਲਈ ਇੱਕ ਐਲਾਨ ਕੀਤਾ ਜਾ ਸਕਦਾ ਹੈ। ਏਬੀਪੀ ਨਿਊਜ਼ ਨੂੰ ਮਿਲੀ ਜਾਣਕਾਰੀ ਮੁਤਾਬਕ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਨੇ ਮਹਾਰਾਸ਼ਟਰ 'ਚ ਤਿੰਨਾਂ ਪਾਰਟੀਆਂ ਦਰਮਿਆਨ ਸਰਕਾਰ ਬਣਾਉਣ ਲਈ 4-1 ਫਾਰਮੂਲੇ ਦਾ ਫੈਸਲਾ ਕੀਤਾ ਹੈ।
ਉਧਰ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਨ। ਸੰਜੇ ਰਾਓਤ ਨੇ ਕਿਹਾ ਹੈ ਕਿ ਹੁਣ ਮਹਾਰਾਸ਼ਟਰ 'ਚ ਮੁੱਖ ਮੰਤਰੀ ਦੀ ਕੁਰਸੀ 'ਤੇ ਸ਼ਿਵ ਸੈਨਾ ਬੈਠੇਗੀ। ਇਹ ਫੈਸਲਾ ਆਉਣ ਵਾਲੇ ਦੋ ਦਿਨਾਂ 'ਚ ਕੀਤਾ ਜਾਵੇਗਾ। ਰਾਉਤ ਨੇ ਇਹ ਵੀ ਕਿਹਾ ਕਿ ਤਿੰਨਾਂ ਪਾਰਟੀਆਂ ਨੇ ਫੈਸਲਾ ਕੀਤਾ ਹੈ ਕਿ ਸ਼ਿਵ ਸੈਨਾ ਅਗਲੇ ਪੰਜ ਸਾਲਾਂ ਲਈ ਮੁੱਖ ਮੰਤਰੀ ਬਣੇਗੀ। ਸ਼ਰਦ ਪਵਾਰ ਦੀ ਤਰਫੋਂ ਆਪਣਾ ਨਾਮ ਮੁੱਖ ਮੰਤਰੀ ਅੱਗੇ ਭੇਜਣ ਦੇ ਸਵਾਲ 'ਤੇ ਸੰਜੇ ਰਾਉਤ ਨੇ ਕਿਹਾ ਹੈ ਕਿ ਅਜਿਹਾ ਕੁਝ ਨਹੀਂ ਹੈ। ਅਸੀਂ ਕੱਲ ਰਾਤ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ। ਅਸੀਂ ਸਾਰੇ ਚਾਹੁੰਦੇ ਹਾਂ ਕਿ ਉਧਵ ਠਾਕਰੇ ਰਾਜ ਦਾ ਮੁੱਖ ਮੰਤਰੀ ਬਣਨ।
ਮਹਾਰਾਸ਼ਟਰ 'ਚ ਹੁਣ ਭਾਜਪਾ ਅਤੇ ਸ਼ਿਵ ਸੈਨਾ ਦੀ ਸਰਕਾਰ ਨਹੀਂ ਬਣੇਗੀ:- ਸੰਜੇ ਰਾਉਤ
ਏਬੀਪੀ ਸਾਂਝਾ
Updated at:
22 Nov 2019 10:20 AM (IST)
ਮਹਾਰਾਸ਼ਟਰ: 'ਚ ਅੱਜ ਸਰਕਾਰ ਬਣਾਉਣ ਦਾ ਐਲਾਨ ਹੋ ਸਕਦਾ ਹੈ। ਬੀਤੀ ਰਾਤ ਉਧਵ ਠਾਕਰੇ ਅਤੇ ਸ਼ਰਦ ਪਵਾਰ ਦੇ 'ਚ ਮੁਲਾਕਾਤ ਹੋਈ ਸੀ। ਸੂਤਰਾਂ ਮੁਤਾਬਕ ਸੂਬੇ 'ਚ ਇੱਕ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀਆਂ ਦੇ ਫਾਰਮੂਲੇ ਨੂੰ ਮਨਜ਼ੂਰੀ ਦਿੱਤੀ ਗਈ ਹੈ।
- - - - - - - - - Advertisement - - - - - - - - -