ਨਵੀਂ ਦਿੱਲੀ: ਰਾਜਸਥਾਨ ਵੱਲੋਂ ਆ ਰਹੀਆਂ ਗਰਮ ਹਵਾਵਾਂ ਕਾਰਨ ਹਰਿਆਣਾ ਤੇ ਪੰਜਾਬ ’ਚ ਗਰਮੀ ਦਾ ਕਹਿਰ ਤੇਜ਼ੀ ਨਾਲ ਵਧਣ ਲੱਗਾ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41.8 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਤੇ ਅਗਲੇ ਦੋ ਤੋਂ ਤਿੰਨ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ।
ਹਿਸਾਰ ’ਚ ਵੱਧ ਤੋਂ ਵੱਧ ਤਾਪਮਾਨ 41.8, ਸਿਰਸਾ ’ਚ 41.3, ਅੰਬਾਲਾ ’ਚ 40.7, ਕਰਨਾਲ ’ਚ 40.4 ਡਿਗਰੀ ਸੈਲਸੀਅਸ ਰਿਹਾ। ਸਿਰਸਾ ’ਚ ਰਾਤ ਦਾ ਤਾਪਮਾਨ 26 ਡਿਗਰੀ ’ਤੇ ਪੁੱਜ ਗਿਆ ਭਾਵ ਹੁਣ ਦਿਨ ਦੇ ਨਾਲ ਰਾਤਾਂ ਵੀ ਤਪਣ ਲੱਗੀਆਂ ਹਨ।
ਹਰਿਆਣਾ ਦੇ ਹਿਸਾਰ ਸਥਿਤ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਸੂਬੇ ’ਚ ਮੌਸਮ ਖ਼ੁਸ਼ਕ ਤੇ ਗਰਮ ਰਹਿਣ ਦੀ ਸੰਭਾਵਨਾ ਹੈ। ਦਿਨ ਦਾ ਤਾਪਮਾਨ ਵਧੇਗਾ ਤੇ ਧੂੜ ਭਰੀਆਂ ਹਵਾਵਾਂ ਚੱਲਣਗੀਆਂ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਤੋਂ ਵੀ ਪਾਰ ਜਾ ਸਕਦਾ ਹੈ। ਉਸ ਤੋਂ ਬਾਅਦ ਮੌਸਮ ਬਦਲੇਗਾ। 30 ਅਤੇ 31 ਮਈ ਨੂੰ ਮੁੜ ਮੌਸਮ ਬਦਲੇਗਾ। ਇਸ ਦੌਰਾਨ ਮੌਸਮ ਵਿਭਾਗ ਨੇ ਝੱਖੜ ਝੁੱਲਣ ਤੇ ਬੂੰਦਾ-ਬਾਂਦੀ ਦਾ ‘ਯੈਲੋ ਅਲਰਟ’ ਜਾਰੀ ਕੀਤਾ ਹੈ।
ਉੱਧਰ ਨੌਤਪਾ ’ਚ ਦੂਜੇ ਦਿਨ ਵੀ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਦੇ ਨੇੜੇ ਪੁੱਜ ਗਿਆ। ਹਰਿਆਣਾ ’ਚ ਸਭ ਤੋਂ ਵੱਧ ਤਾਪਮਾਨ ਹਿਸਾਰ ਵਿੱਚ 41.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਭਿਵਾਨੀ ਨੂੰ ਛੱਡ ਕੇ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਹੀ ਰਿਹਾ। ਭਿਵਾਨੀ ਦਾ ਤਾਪਮਾਨ 39.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ ਭਰ ਲਗਪਗ 5 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਲੂ ਵਗਦੀ ਰਹੀ।
ਇਹ ਵੀ ਪੜ੍ਹੋ: ਟੂਲਕਿਟ ਕੇਸ: ਦਿੱਲੀ ਪੁਲਿਸ ਦੇ ਛਾਪੇ ਮਗਰੋਂ ਟਵਿਟਰ ਦੇ ਕਰਮਚਾਰੀਆਂ ਨੂੰ ਖਤਰਾ! ਸੁਰੱਖਿਆ ਨੂੰ ਲੈ ਕੇ ਫਿਕਰਮੰਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin