ਨਵੀਂ ਦਿੱਲੀ: ਸ਼ਨੀਵਾਰ ਸਵੇਰੇ ਕੌਮੀ ਰਾਜਧਾਨੀ ਦਿੱਲੀ ਵਿੱਚ ਆਸਮਾਨ ਸਾਫ ਰਿਹਾ, ਪਰ ਦਿਨ ਵੇਲੇ ਬੱਦਲ ਛਾਏ ਰਹੇ। ਹਾਲਾਂਕਿ ਸ਼ਾਮ ਨੂੰ ਤੇਜ਼ ਹਵਾ ਨਾਲ ਹਲਕੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਐਨਸੀਆਰ ਦੇ ਕਈ ਇਲਾਕਿਆਂ ਵਿੱਚ ਸ਼ਨੀਵਾਰ ਵੀ ਧੁੱਪ ਰਹੀ।


ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਦੱਸਿਆ ਕਿ ਸ਼ਹਿਰ ਦਾ ਘੱਟੋ ਘੱਟ ਤਾਪਮਾਨ ਲਗਪਗ 17.8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਉਮੀਦ ਹੈ।


ਉਨ੍ਹਾਂ ਕਿਹਾ ਕਿ ਸ਼ਾਮ ਨੂੰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਹਲਕੀ ਬਾਰਸ਼ ਅਤੇ ਹਨੇਰੀ ਦੇ ਨਾਲ 35-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ ਅਗਲੇ ਹਫਤੇ ਇੱਕ ਹੋਰ ਪੱਛਮੀ ਗੜਬੜੀ ਦੇ ਰਾਸ਼ਟਰੀ ਰਾਜਧਾਨੀ ਵਿੱਚ ਬਾਰਸ਼ ਹੋਣ ਦੀ ਉਮੀਦ ਹੈ।


ਉਧਰ ਜੰਮੂ ‘ਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ। ਸ਼ਨੀਵਾਰ ਸਵੇਰ ਤੋਂ ਹੀ ਡਿਵੀਜ਼ਨ ‘ਚ ਬਾਰਸ਼ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਹੀ ਇਸ ਮੀਂਹ ਕਾਰਨ ਜੰਮੂ-ਸ੍ਰੀਨਗਰ ਰਾਜ ਮਾਰਗ 'ਤੇ ਰਮਬਨ ਨੇੜੇ ਚੱਟਾਨਾਂ ਦੇ ਤਿਲਕਣ ਕਾਰਨ ਹਾਈਵੇ ਨੂੰ ਬੰਦ ਕਰਨਾ ਪਿਆ। ਇੱਥੇ ਸ਼ਨੀਵਾਰ ਦੀ ਸ਼ੁਰੂਆਤ ਤੋਂ ਹੋਈ ਬਾਰਸ਼ ਕਾਰਨ ਆਮ ਜਨਜੀਵਨ ਠੱਪ ਹੈ। ਜੰਮੂ ਤੋਂ ਕਠੂਆ, ਸਾਂਬਾ, ਰਾਜੌਰੀ, ਪੁੰਛ, ਕਿਸ਼ਤਵਾੜ, ਰਮਬਨ ਅਤੇ ਡੋਡਾ ਜ਼ਿਲ੍ਹੇ ਤੋਂ ਵੀ ਬਾਰਸ਼ ਦੀਆਂ ਖ਼ਬਰਾਂ ਆ ਰਹੀਆਂ ਹਨ।