ਨਵੀਂ ਦਿੱਲੀ: ਸਾਲ 2021 ਦੀ ਸ਼ੁਰੂਆਤ 'ਚ ਹੀ ਠੰਡ ਨੇ ਆਪਣਾ ਪ੍ਰਕੋਪ ਵਧਾ ਦਿੱਤਾ ਹੈ। ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਸੰਘਣੀ ਧੁੰਦ ਦਰਜ ਕੀਤੀ ਗਈ ਹੈ। ਉਥੇ ਹੀ ਮੌਸਮ ਵਿਭਾਗ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਸ਼ ਹੋ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਮੁਤਾਬਕ, ਹਰਿਆਣਾ ਦੇ ਇੱਜਰ, ਰੋਹਤਕ, ਜੀਂਦ, ਪਾਨੀਪਤ, ਕਰਨਾਲ, ਕੈਥਲ ਤੇ ਉੱਤਰ ਪ੍ਰਦੇਸ਼ ਦੇ ਸ਼ਾਮਲੀ, ਦੇਵਬੰਦ, ਸਹਾਰਨਪੁਰ ਦੇ ਆਸਪਾਸ ਖੇਤਰਾਂ 'ਚ ਹਲਕੀ ਬਾਰਸ਼ ਹੋਣ ਦੀ ਸੰਭਵਨਾ ਹੈ। ਅਗਲੇ ਦੋ ਘੰਟਿਆਂ 'ਚ ਦੱਖਣ-ਪੱਛਮੀ ਤੇ ਪੱਛਮੀ ਦਿੱਲੀ ਦੇ ਵੱਖ-ਵੱਖ ਸਥਾਨਾਂ 'ਤੇ ਵੀ ਬਾਰਸ਼ ਹੋ ਸਕਦੀ ਹੈ।
ਦਿੱਲੀ 'ਚ ਸੀਤ ਲਹਿਰ ਜਾਰੀ ਰਹੇਗੀ
ਅੱਜ ਸੀਤਲਹਿਰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਪੱਛਮੀ ਮੱਧ ਪ੍ਰਦੇਸ਼ 'ਚ ਹੋਰ ਤੇਜ਼ ਹੋਣ ਦਾ ਖਦਸ਼ਾ ਹੈ। ਭਾਰਤੀ ਮੌਸਮ ਵਿਭਾਗ ਨੇ ਵੀਰਵਾਰ ਆਪਣੀ ਭਵਿੱਖਬਾਣੀ 'ਚ ਕਿਹਾ ਸੀ ਕਿ 2 ਤੋਂ 6 ਜਨਵਰੀ ਦੇ ਵਿਚਰਾਜਸਥਾਨ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਪੰਜਾਬ ਤੇ ਹਰਿਆਣਾ 'ਚ ਹਲਕੀ ਬਾਰਸ਼ ਹੋ ਸਕਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ