ਸ਼ਿਮਲਾ: ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ‘ਚ ਮੌਸਮ ‘ਚ ਬਦਲਾਅ ਆਇਆ ਹੈ। ਤਿੰਨ ਹਫਤਿਆਂ ਤਕ ਖੁਸ਼ਕ ਰਹਿਣ ਤੋਂ ਬਾਅਦ ਅਸਮਾਨ ‘ਚ ਬਦਲ ਛਾਏ ਹੋਏ ਹਨ। ਇਸ ਦੇ ਨਾਲ ਹੀ ਹਿਮਾਚਲ ‘ਚ ਠੰਡ ਨੇ ਦਸਤੱਕ ਦੇ ਦਿੱਤੀ ਹੈ। ਪਹਿਲੀ ਨਵੰਬਰ ਤੋਂ ਤਿੰਨ ਨਵੰਬਰ ਤਕ ਸੂਬੇ ਦੇ ਉਪਰਲੇ ਇਲਾਕਿਆਂ ‘ਚ ਬਰਫਬਾਰੀ ਅਤੇ ਹੇਠਲੇ ਇਲਾਕਿਆਂ ‘ਚ ਬਾਰਸ਼ ਹੋਣ ਦੀ ਉਮੀਦ ਹੈ।

ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ 31 ਅਕਤੂਬਰ ਤਕ ਹਿਮਾਚਲ ਚ ਬਦਲ ਛਾਏ ਰਹਿਣਗੇ। ਮੌਸਮ ‘ਚ ਆਈ ਇਸ ਤਬਦਿਲੀ ਨਾਲ ਤਾਪਮਾਨ ‘ਚ ਵੀ ਗਿਰਾਵਟ ਨਜ਼ਰ ਆਈ ਹੈ ਅਤੇ ਸੂਬੇ ‘ਚ ਠੰਡੀਆਂ ਹਵਾਵਾਂ ਚਲਣੀਆਂ ਸ਼ੁਰੂ ਹੋ ਗਈਆਂ ਹਨ।



ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਈਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ 31 ਅਕਤੂਬਰ ਤਕ ਸੂਬੇ ‘ਚ ਬਦਲ ਛਾਏ ਰਹਿਣਗੇ। ਜਦਕਿ 1-3 ਨਵੰਬਰ ਤਕ ਸੂਬੇ ਦਾ ਮੌਸਮ ਖ਼ਰਾਬ ਰਹੇਗਾ। ਉਚਾਈ ਵਾਲੇ ਇਲਾਕਿਆਂ ‘ਚ ਬਰਬਾਰੀ ਹੋਣ ਦੀ ਉਮੀਦ ਹੈ।