ਚੰਡੀਗੜ੍ਹ: ਆਉਣ ਵਾਲੇ ਦਿਨਾਂ ਅੰਦਰ ਪੰਜਾਬ ਵਿੱਚ ਠੰਢ ਹੋਰ ਵਧ ਸਕਦੀ ਹੈ। ਮੌਸਮ ਵਿਭਾਗ ਨੇ ਕਰੀਬ ਤਿੰਨ ਤੋਂ ਚਾਰ ਡਿਗਰੀ ਤਕ ਪਾਰਾ ਡਿੱਗਣ ਦੀ ਸੰਭਾਵਨਾ ਜਤਾਈ ਹੈ। ਇਸ ਤਹਿਤ ਤਿੰਨ ਤੋਂ ਚਾਰ ਦਿਨਾਂ ਤਕ ਰਾਤ ਵੇਲੇ ਕੋਰਾ ਪੈਣ ਦਾ ਖਦਸ਼ਾ ਹੈ। ਮਾਹਰਾਂ ਨੇ ਕਿਸਾਨਾਂ ਨੂੰ ਰਾਤ ਵੇਲੇ ਖੇਤਾਂ ਨੂੰ ਪਾਣੀ ਦੇਣ ਦੀ ਸਲਾਹ ਦਿੱਤੀ ਹੈ। ਆਮ ਲੋਕਾਂ ਨੂੰ ਠੰਢ ਤੋਂ ਬਚਾਅ ਕਰਨ ਦੀ ਸਲਾਹ ਦਿੱਤੀ ਗਈ ਹੈ।
ਬੀਤੇ ਦਿਨ ਲੁਧਿਆਣਾ ਦਾ ਤਾਪਮਾਨ ਤਾਂ ਇੱਕ ਡਿਗਰੀ ਤਕ ਚਲਾ ਗਿਆ ਸੀ। ਉੱਧਰ ਪਿਛਲੇ ਦੋ ਦਿਨਾਂ ਤੋਂ ਦਿੱਲੀ ਵਿੱਚ ਸ਼ਿਮਲਾ ਨਾਲੋਂ ਵੀ ਵੱਧ ਠੰਢ ਪੈ ਰਹੀ ਹੈ। ਅੱਜ ਸਵੇਰੇ ਦਿੱਲੀ ਦਾ ਤਾਪਮਾਨ 4 ਡਿਗਰੀ ਰਿਹਾ। ਪਹਾੜਾਂ ਵਿੱਚ ਬਰਫ਼ਬਾਰੀ ਹੋਣ ਕਰਕੇ ਸਾਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਠੰਢੀਆਂ ਹਵਾਵਾਂ ਚੱਲਣ ਨਾਲ ਠੰਢ ਹੋਰ ਵਧੇਗੀ।