All India Weather Update : ਪਹਾੜਾਂ ਵਿੱਚ ਬਰਫ਼ਬਾਰੀ ਕਾਰਨ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਠੰਢ ਵਧ ਗਈ ਹੈ। ਆਉਣ ਵਾਲੇ ਦੋ ਦਿਨਾਂ ਤੱਕ ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ 'ਚ ਕੜਾਕੇ ਦੀ ਠੰਡ ਪੈਣ ਵਾਲੀ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼ 'ਚ ਦੋ ਦਿਨ ਸਰਦੀ ਦਾ ਮੌਸਮ ਜਾਰੀ ਰਹੇਗਾ। ਇਸ ਤੋਂ ਇਲਾਵਾ ਤਿੰਨ ਦਿਨਾਂ ਤੱਕ ਇਨ੍ਹਾਂ ਇਲਾਕਿਆਂ ਵਿੱਚ ਸਵੇਰ ਅਤੇ ਸ਼ਾਮ ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

 

ਦੂਜੇ ਪਾਸੇ ਕੱਲ੍ਹ ਯਾਨੀ ਸ਼ਨੀਵਾਰ ਨੂੰ ਦਿਨ ਦਾ ਪਾਰਾ ਡਿੱਗਣ ਕਾਰਨ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਠੰਢ ਦੇ ਹਾਲਾਤ ਦਰਜ ਕੀਤੇ ਗਏ। ਦਿੱਲੀ-ਐਨਸੀਆਰ ਵਿੱਚ ਵੀ ਅੱਜ ਸਵੇਰ ਦੀ ਸ਼ੁਰੂਆਤ ਧੁੰਦ ਨਾਲ ਹੋਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਸਵੇਰ ਵੇਲੇ ਧੁੰਦ ਪੈਣ ਦੇ ਨਾਲ ਦਿਨ ਭਰ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। 8 ਫਰਵਰੀ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ।

 

ਕਦੇ ਗਰਮ ਅਤੇ ਕਦੇ ਠੰਡਾ ਹੋਵੇਗਾ ਮੌਸਮ 


ਆਈਐਮਡੀ ਦੇ ਅਨੁਸਾਰ ਦੁਪਹਿਰ ਵੇਲੇ ਗਰਮੀ ਦਾ ਅਹਿਸਾਸ ਹੋਵੇਗਾ ਅਤੇ ਕਈ ਵਾਰ ਤੇਜ਼ ਹਵਾਵਾਂ ਕਾਰਨ ਸੂਰਜ ਦੀ ਗਰਮੀ ਵਿੱਚ ਵੀ ਠੰਡ ਦਾ ਅਹਿਸਾਸ ਹੋਵੇਗਾ। ਆਉਣ ਵਾਲੀ 15 ਫਰਵਰੀ ਤੱਕ ਮੌਸਮ ਗਰਮ ਨਹੀਂ ਹੋਣ ਵਾਲਾ ਹੈ ਕਿਉਂਕਿ ਇਕ ਤੋਂ ਬਾਅਦ ਇਕ ਆ ਰਹੇ ਵੈਸਟਰਨ ਡਿਸਟਰਬੈਂਸ ਦਾ ਸਿੱਧਾ ਅਸਰ ਉੱਤਰ ਭਾਰਤ ਦੇ ਮੌਸਮ 'ਤੇ ਪੈ ਰਿਹਾ ਹੈ।

 

ਜੰਮੂ-ਕਸ਼ਮੀਰ 'ਚ ਬਰਫਬਾਰੀ ਜਾਰੀ ਹੈ

ਮੌਸਮ ਵਿਭਾਗ ਨੇ ਕਿਹਾ ਕਿ 6 ਫਰਵਰੀ ਯਾਨੀ ਅੱਜ ਗਿਲਗਿਤ ਮੁਜ਼ੱਫਰਾਬਾਦ, ਲੱਦਾਖ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ 'ਚ ਤੇਜ਼ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ। ਕੁਝ ਇਲਾਕਿਆਂ 'ਚ ਬਰਫਬਾਰੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਦੱਖਣੀ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਵੇਗੀ। ਉੱਤਰ-ਪੱਛਮੀ ਭਾਰਤ ਦਾ ਘੱਟੋ-ਘੱਟ ਤਾਪਮਾਨ 8 ਫਰਵਰੀ ਤੋਂ ਫਿਰ ਵਧੇਗਾ।

 


ਇਹ ਵੀ ਪੜ੍ਹੋ :UP Election 2022 : ਅਮਿਤ ਸ਼ਾਹ ਅੱਜ ਜਾਰੀ ਕਰਨਗੇ ਭਾਜਪਾ ਦਾ 'ਲੋਕ ਕਲਿਆਣ ਸੰਕਲਪ ਪੱਤਰ', CM ਯੋਗੀ ਸਮੇਤ ਇਹ ਵੱਡੇ ਨੇਤਾ ਹੋਣਗੇ ਮੌਜੂਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490