Davendra Fadnavis wife statement: ਸਾਡੇ ਦੇਸ਼ ਵਿੱਚ ਅਕਸਰ ਅਸੀ Politicians ਨੂੰ ਆਪਣੇ ਬੇਤੁਕੇ ਬਿਆਨਾਂ ਲਈ ਸੁਰਖੀਆਂ ਵਿੱਚ ਦੇਖਿਆ ਹੈ ਉੱਥੇ ਹੀ ਉਨ੍ਹਾਂ ਦੀਆਂ ਪਤਨੀਆਂ ਵੀ ਇਸ ਮਾਮਲੇ 'ਚ ਪਿੱਛੇ ਨਹੀਂ । ਮਹਾਰਾਸ਼ਟਰ 'ਚ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਨੇ ਮੁੰਬਈ 'ਚ ਟ੍ਰੈਫਿਕ ਜਾਮ ਨੂੰ ਲੈ ਕੇ ਬਹੁਤ ਹੀ ਅਜੀਬ ਬਿਆਨ ਦਿੱਤਾ ਹੈ। ਜਿਸ ਕਾਰਨ ਮਹਾਰਾਸ਼ਟਰ ਦੀ ਸਿਆਸਤ ਗਰਮਾ ਗਈ ਹੈ।
ਭਾਜਪਾ ਨੇਤਾ ਦੇਵੇਂਦਰ ਫੜਨਵੀਸ (Davendra Fadnavis) ਦੀ ਪਤਨੀ ਅੰਮ੍ਰਿਤਾ ਫੜਨਵੀਸ ਨੇ ਸੱਤਾਧਾਰੀ ਮਹਾ ਵਿਕਾਸ ਅਗਾੜੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਮੁੰਬਈ 'ਚ ਇਨ੍ਹਾਂ ਦਿਨਾਂ 'ਚ ਹੋਏ ਕੁੱਲ ਤਲਾਕਾਂ 'ਚੋਂ 3 ਫੀਸਦੀ ਉਥੇ ਟਰੈਫਿਕ ਜਾਮ ਕਾਰਨ ਹੁੰਦੇ ਹਨ। ਉਹਨਾਂ ਦਾ ਇਲਜ਼ਾਮ ਹੈ ਕਿ ਉਹ ਵੀ ਕਈ ਵਾਰ ਮੁੰਬਈ ਦੇ ਜਾਮ ਵਿੱਚ ਫਸ ਚੁੱਕੀ ਹੈ ਜਿਸ ਕਾਰਨ ਉਹ ਪਰੇਸ਼ਾਨ ਹੋ ਜਾਂਦੀ ਹੈ।
ਉਹਨਾਂ ਨੇ ਕਿਹਾ ਕਿ 'ਮੈਂ ਇਕ ਆਮ ਨਾਗਰਿਕ ਵਜੋਂ ਇਹ ਕਹਿ ਰਹੀ ਹਾਂ। ਇੱਕ ਵਾਰ ਜਦੋਂ ਮੈਂ ਬਾਹਰ ਜਾਂਦੀ ਹਾਂ, ਮੈਨੂੰ ਟੋਏ, ਟ੍ਰੈਫਿਕ ਸਮੇਤ ਹੋਰ ਬਹੁਤ ਸਾਰੇ ਮੁੱਦੇ ਨਜ਼ਰ ਆਉਂਦੇ ਹਨ। ਟ੍ਰੈਫਿਕ ਕਾਰਨ ਲੋਕ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੇ ਹਨ ਅਤੇ ਮੁੰਬਈ 'ਚ 3 ਫੀਸਦੀ ਤਲਾਕ ਇਸ ਕਾਰਨ ਹੋ ਰਹੇ ਹਨ। ਉਹਨਾਂ ਕਿਹਾ ਕਿ, 'ਇਸ ਲਈ ਮੈਂ ਸੂਬਾ ਸਰਕਾਰ ਨੂੰ ਆਪਣੀਆਂ ਗਲਤੀਆਂ ਵੱਲ ਜ਼ਿਆਦਾ ਧਿਆਨ ਦੇਣ ਦੀ ਸਲਾਹ ਦਿੰਦੀ ਹਾਂ। ਜਾਮ ਵਿਚ ਫਸਣ ਕਾਰਨ ਲੋਕ ਬਹੁਤ ਪਰੇਸ਼ਾਨ ਹੋ ਜਾਂਦੇ ਹਨ ਅਤੇ ਪਰਿਵਾਰ ਨੂੰ ਸਮਾਂ ਨਾ ਦੇ ਸਕਣ ਕਾਰਨ ਮੁੰਬਈ ਦਾ ਟ੍ਰੈਫਿਕ ਜਾਮ ਕਈ ਪਰਿਵਾਰਾਂ ਦੇ ਟੁੱਟਣ ਦਾ ਵੱਡਾ ਕਾਰਨ ਹੈ।'
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਾ ਫੜਨਵੀਸ ਨੇ ਮਹਾਰਾਸ਼ਟਰ ਦੀ ਮਹਾ ਵਿਕਾਸ ਅਗਾੜੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਮਹਾ ਵਿਕਾਸ ਦੀ ਨਹੀਂ, ਮਹਾਵਸੂਲੀ ਦੀ ਸਰਕਾਰ ਬਣਦੀ ਜਾ ਰਹੀ ਹੈ। ਇਸ ਦੌਰਾਨ ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਅੰਮ੍ਰਿਤਾ ਫੜਨਵੀਸ ਦੇ ਦਾਅਵੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 'ਅੰਮ੍ਰਿਤਾ ਫੜਨਵੀਸ ਸਾਡੇ ਸਾਬਕਾ ਮੁੱਖ ਮੰਤਰੀ ਦੀ ਪਤਨੀ ਹੈ। ਉਹਨਾਂ ਦਾ ਇਲਜ਼ਾਮ ਹੈਰਾਨੀਜਨਕ ਹੈ ਕਿ ਟ੍ਰੈਫਿਕ ਤਲਾਕ ਤੱਕ ਲੈ ਜਾ ਰਿਹਾ ਹੈ। ਤਲਾਕ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਹ ਮੈਂ ਪਹਿਲੀ ਵਾਰ ਸੁਣਿਆ ਹੈ
ਇਹ ਵੀ ਪੜ੍ਹੋ: ਗ੍ਰਹਿ ਮੰਤਰਾਲੇ ਦੀ ਦੇਖ-ਰੇਖ ਕਰਨ ਵਾਲੀ ਪ੍ਰੈਸ ਇਨਫਰਮੇਸ਼ਨ ਬਿਊਰੋ (PIB) ਦੀ ਯੂਨਿਟ ਨੇ ਕੂ ਐਪ 'ਤੇ ਖੋਲ੍ਹਿਆ ਆਪਣਾ ਖਾਤਾ
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904