Weather Update: ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ-ਐਨਸੀਆਰ ਤੇ ਉੱਤਰ ਪੱਛਮੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਹਫਤੇ ਦੇ ਅੰਤ ਵਿੱਚ ਕੁਝ ਡਿਗਰੀ ਹੇਠਾਂ ਆ ਜਾਵੇਗਾ ਪਰ 15 ਜੂਨ ਤੱਕ ਕੋਈ ਵੱਡੀ ਰਾਹਤ ਦੀ ਸੰਭਾਵਨਾ ਨਹੀਂ। ਵਿਭਾਗ ਦੇ ਸੀਨੀਅਰ ਵਿਗਿਆਨੀ ਆਰਕੇ ਜੇਨਾਮਾਨੀ ਨੇ ਕਿਹਾ ਕਿ 11-12 ਜੂਨ ਨੂੰ ਤਾਪਮਾਨ ਕੁਝ ਘਟੇਗਾ ਪਰ 15 ਜੂਨ ਤੱਕ ਵੱਡੀ ਰਾਹਤ ਦੀ ਉਮੀਦ ਨਹੀਂ ਹੈ। ਹਫਤੇ ਦੇ ਅੰਤ ਤੱਕ ਬੱਦਲ ਛਾਏ ਰਹਿਣਗੇ ਪਰ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ ਦਿਨੀਂ ਤਾਪਮਾਨ 40 ਡਿਗਰੀ ਸੈਲਸੀਅਸ ਤੋਂ 43 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ ਗੋਆ ਤੇ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਕੁਝ ਹੋਰ ਹਿੱਸਿਆਂ ਵਿੱਚ ਮੌਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।
ਮਾਨਸੂਨ ਨੂੰ ਲੈ ਕੇ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ
ਉੱਤਰੀ ਭਾਰਤ ਵਿੱਚ ਪਹਾੜਾਂ ਤੋਂ ਲੈ ਕੇ ਮੈਦਾਨੀ ਖੇਤਰਾਂ ਤੱਕ ਤੇ ਮੱਧ ਭਾਰਤ ਵਿੱਚ ਗਰਮੀ ਦੀ ਲਹਿਰ ਕਾਰਨ ਸਥਿਤੀ ਬਦਤਰ ਬਣੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ 11 ਜੂਨ ਤੋਂ ਕੁਝ ਰਾਹਤ ਮਿਲੇਗੀ। ਪੂਰੀ ਰਾਹਤ ਲਈ ਸਾਨੂੰ ਮਾਨਸੂਨ ਦੇ ਮੀਂਹ ਦਾ ਇੰਤਜ਼ਾਰ ਕਰਨਾ ਪਵੇਗਾ। ਭਾਵੇਂ ਮਾਨਸੂਨ ਨੇ 29 ਮਈ ਨੂੰ ਹੀ ਕੇਰਲ 'ਚ ਦਸਤਕ ਦੇ ਦਿੱਤੀ ਹੈ ਪਰ ਦੇਸ਼ ਦੇ ਹੋਰ ਹਿੱਸਿਆਂ 'ਚ ਮਾਨਸੂਨ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਇਸ ਸਭ ਦੇ ਵਿਚਕਾਰ ਮੌਸਮ ਵਿਭਾਗ ਨੇ ਇੱਕ ਖੁਸ਼ਖਬਰੀ ਦਿੱਤੀ ਹੈ। ਆਈਐਮਡੀ ਮੁਤਾਬਕ 15 ਜੂਨ ਤੋਂ ਦੇਸ਼ ਦੇ ਮੱਧ ਤੇ ਉੱਤਰੀ ਮੈਦਾਨੀ ਇਲਾਕਿਆਂ ਵਿੱਚ ਮਾਨਸੂਨ ਦੀ ਰਫ਼ਤਾਰ ਵਧਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਦੇਸ਼ ਦੇ ਮੱਧ ਤੇ ਉੱਤਰੀ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤ ਵਿੱਚ ਸਾਲਾਨਾ ਵਰਖਾ ਦਾ ਲਗਭਗ 70 ਪ੍ਰਤੀਸ਼ਤ ਮੌਨਸੂਨ ਸੀਜ਼ਨ ਦੌਰਾਨ ਹੁੰਦਾ ਹੈ ਤੇ ਦੇਸ਼ ਦੀ ਖੇਤੀ-ਅਧਾਰਤ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਸਾਲ ਮਾਨਸੂਨ ਆਪਣੇ ਆਮ ਸਮੇਂ ਤੋਂ ਦੋ ਦਿਨ ਪਹਿਲਾਂ 29 ਮਈ ਨੂੰ ਕੇਰਲ ਪਹੁੰਚ ਗਿਆ ਸੀ। ਹਾਲਾਂਕਿ 1 ਜੂਨ ਤੋਂ ਹੁਣ ਤੱਕ ਔਸਤ ਨਾਲੋਂ 42 ਫੀਸਦੀ ਘੱਟ ਬਾਰਿਸ਼ ਹੋਈ ਹੈ।
Weather Update: ਮੌਸਮ ਵਿਭਾਗ ਦੀ ਚੇਤਾਵਨੀ, 15 ਜੂਨ ਤੱਕ ਆਸਮਾਨ ਤੋਂ ਵਰ੍ਹੇਗੀ ਅੱਗ
abp sanjha
Updated at:
09 Jun 2022 03:33 PM (IST)
Edited By: sanjhadigital
Weather Update: ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ-ਐਨਸੀਆਰ ਤੇ ਉੱਤਰ ਪੱਛਮੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਹਫਤੇ ਦੇ ਅੰਤ ਵਿੱਚ ਕੁਝ ਡਿਗਰੀ ਹੇਠਾਂ ਆ ਜਾਵੇਗਾ
ਲੂ ਦੀ ਚਿਤਾਵਨੀ
NEXT
PREV
Published at:
09 Jun 2022 03:33 PM (IST)
- - - - - - - - - Advertisement - - - - - - - - -