ਦਿੱਲੀ 'ਚ ਅੱਜ ਵੀ ਸਰਦ ਹਵਾਵਾਂ ਚੱਲ ਰਹੀਆਂ ਹਨ। ਦਿੱਲੀ ਦੇ ਕਈ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਹੋਈ ਹੈ। ਜਿਸ ਕਾਰਨ ਵਿਜ਼ੀਬਿਲਿਟੀ ਘੱਟ ਹੋ ਗਈ ਹੈ। ਵੀਰਵਾਰ ਦਿੱਲੀ 'ਚ ਠੰਡਾ ਦਿਨ ਰਿਹਾ। ਜਿੱਥੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 7 ਡਿਗਰੀ ਘੱਟ 15.2 ਡਿਗਰੀ ਸੈਲਸੀਅਸ ਰਿਹਾ।
ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਪੱਛਮੀ ਗੜਬੜੀ ਕਾਰਨ ਪੱਛਮੀ ਹਿਮਾਲਿਆ 'ਚ ਭਾਰੀ ਬਰਫ਼ਬਾਰੀ ਹੋਈ ਤੇ ਹੁਣ ਸ਼ੀਤ ਲਹਿਰ ਦੇ ਮੈਦਾਨੀ ਇਲਾਕਿਆਂ ਵੱਲ ਵਧਣ 'ਤੇ ਤਾਪਮਾਨ 'ਚ ਗਿਰਾਵਟ ਆ ਰਹੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਕਰਨਾਲ, ਹਿਸਾਰ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਜਿਹੇ ਕੁਝ ਥਾਵਾਂ 'ਤੇ ਸਵੇਰ ਵੇਲੇ ਧੁੰਦ ਕਾਰਨ ਵਿਜ਼ੀਬਿਲਿਟੀ ਘੱਟ ਹੋ ਗਈ।
ਪੰਜਾਬ 'ਚ ਅੰਮ੍ਰਿਤਸਰ 'ਚ ਘੱਟੋ ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਰਿਹਾ ਜਦਕਿ ਲੁਧਿਆਣਾ 'ਚ 5.5 ਡਿਗਰੀ ਦਰਜ ਕੀਤਾ ਗਿਆ। ਪਟਿਆਲਾ 'ਚ ਘੱਟੋ ਘੱਟ ਤਾਪਮਾਨ 5.8, ਆਦਮਪੁਰ 'ਚ 6.6 ਡਿਗਰੀ, ਹਲਵਾੜਾ 'ਚ ਛੇ ਡਿਗਰੀ ਤੇ ਬਠਿੰਡਾਂ 'ਚ ਪੰਜ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਤੇ ਹਰਿਆਣਾ 'ਚ ਸ਼ੀਤਲਹਿਰ ਦਾ ਪ੍ਰਕੋਪ ਸ਼ੁਰੂ ਹੋ ਗਿਆ। ਵੀਰਵਾਰ ਇੱਥੇ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ 'ਚ ਤਾਪਮਾਨ 5.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ