ਨਵੀਂ ਦਿੱਲੀ: ਇਸ ਸਾਲ ਠੰਡ ਕਾਫੀ ਦੇਰ ਤੋਂ ਪੈਣ ਦੇ ਆਸਾਰ ਹਨ। ਇਸ ਤੋਂ ਪਹਿਲਾਂ ਹਰ ਸਾਲ ਦਸੰਬਰ ਦੀ ਸ਼ੁਰੂਆਤ 'ਚ ਕਾਂਬਾ ਛੇੜਨ ਵਾਲੀ ਠੰਡ ਪੈਣ ਲੱਗਦੀ ਹੈ। ਪਰ ਦਿੱਲੀ ਤੇ ਉੱਤਰੀ ਭਾਰਤ 'ਚ ਅਜੇ ਅਜਿਹੀ ਠੰਡ ਨੇ ਦਸਤਕ ਨਹੀਂ ਦਿੱਤੀ ਹੈ। ਹਾਲਾਂਕਿ ਪਿਛਲੇ ਤਿੰਨ ਦਿਨਾਂ ਤੋਂ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ 'ਚ ਹੋਈ ਬਰਫਬਾਰੀ ਨੇ ਪਹਾੜੀ ਇਲਾਕਿਆਂ 'ਚ ਠੰਡ ਵਧਾ ਦਿੱਤੀ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਸਮੇਤ ਉੱਤਰੀ ਭਾਰਤ 'ਚ ਠੰਡ ਪੈਣ ਵਾਲੀ ਹੈ।


ਮੌਸਮ ਵਿਭਾਗ ਦਾ ਮੰਨਣਾ ਹੈ ਕਿ ਦਿੱਲੀ ਤੇ ਉੱਤਰੀ ਭਾਰਤ ਕਈ ਮੈਦਾਨੀ ਸ਼ਹਿਰਾਂ 'ਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਹਿਮਾਲਿਆ ਦੇ ਖੇਤਰ ਤੋਂ ਤਾਜ਼ਾ ਪੱਛਮੀ ਗੜਬੜੀ ਦੇ ਗੁਜਰਨ ਕਾਰਨ ਦਿੱਲੀ ਤੇ ਗਵਾਂਢੀ ਸ਼ਹਿਰਾਂ 'ਚ ਅਗਲੇ ਦੋ ਦਿਨ ਹਲਕੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ 'ਚ ਪੱਛਮੀ ਗੜਬੜੀ ਕਾਰਨ ਜੰਮੂ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਬਾਰਸ਼ ਤੇ ਬਰਫਬਾਰੀ ਹੋਣ ਦਾ ਅਨੁਮਾਨ ਜਤਾਇਆ ਗਿਆ ਹੈ।

ਦਿੱਲੀ 'ਚ 11-12 ਦਸੰਬਰ ਨੂੰ ਬਾਰਸ਼

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਸੰਘਣੀ ਧੁੰਦ ਰਹਿਣ ਦਾ ਅਨੁਮਾਨ ਜਤਾਇਆ ਹੈ। ਦਸੰਬਰ ਦੇ ਦੂਜੇ ਹਫਤੇ 'ਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾਵੇਗੀ। ਪਰ ਇਹ ਮਾਮੂਲੀ ਗਿਰਾਵਟ ਹੈ। ਰਾਤ 'ਚ ਵੀ ਤਾਪਮਾਨ 'ਚ ਗਿਰਾਵਟ ਜਾਰੀ ਰਹੇਗੀ ਤੇ ਦਿੱਲੀ 'ਚ ਧੁੰਦ ਵਧੇਗੀ। ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਕੁਝ ਹਿੱਸਿਆਂ 'ਚ 11 ਦਸੰਬਰ ਨੂੰ ਗੜ੍ਹੇ ਪੈ ਸਕਦੇ ਹਨ। ਇਸ ਤੋਂ ਇਲਾਵਾ 12 ਦਸੰਬਰ ਨੂੰ ਉੱਤਰਾਖੰਡ, ਹਰਿਆਣਾ ਤੇ ਦਿੱਲੀ 'ਚ 11 ਤੇ 12 ਦਸੰਬਰ ਨੂੰ ਹਲਕੀ ਬਾਰਸ਼ ਦੇ ਨਾਲ ਗੜ੍ਹੇ ਪੈਣ ਦਾ ਖਦਸ਼ਾ ਹੈ।

ਦਿੱਲੀ ਦੀ ਹਵਾ 'ਚ ਸੁਧਾਰ

ਲੌਕਡਾਊਨ ਹਟਣ ਤੋਂ ਬਾਅਦ ਦਿੱਲੀ ਦੀ ਹਵਾ ਫਿਰ ਤੋਂ ਖਰਾਬ ਹੋ ਗਈ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਬਾਰਸ਼ ਤੇ ਤੇਜ਼ ਹਵਾ ਚੱਲਣ ਨਾਲ ਦਿੱਲੀ ਦੀ ਹਵਾ 'ਚ ਸੁਧਾਰ ਹੋਵੇਗਾ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਹੈ।

ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਰਾਂਗਾਂ ਜਨ ਅੰਦੋਲਨ: ਅੰਨਾ ਹਜਾਰੇ ਦੀ ਕੇਂਦਰ ਨੂੰ ਚੇਤਾਵਨੀ

ਆਪਣੇ ਵਿਆਹ 'ਚ ਅਨੋਖਾ ਕੰਮ ਕਰਕੇ ਬੌਕਸਰ ਦਾ ਕਿਸਾਨ ਅੰਦੋਲਨ ਨੂੰ ਸਮਰਥਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ