ਨਵੀਂ ਦਿੱਲੀ: ਕੌਮੀ ਰਾਜਧਾਨੀ 'ਚ ਸ਼ਨੀਵਾਰ ਕੜਾਕੇ ਦੀ ਠੰਢ ਦਾ ਪ੍ਰਕੋਪ ਜਾਰੀ ਰਿਹਾ ਤੇ ਘੱਟੋ ਘੱਟ ਤਾਪਮਾਨ ਡਿੱਗ ਕੇ 3.9 ਡਿਗਰੀ ਸੈਲਸੀਅਸ ਪਹੁੰਚ ਗਿਆ। ਜੋ ਕਿ ਇਸ ਮੌਸਮ 'ਚ ਹੁਣ ਤਕ ਦਾ ਸਭ ਤੋਂ ਘੱਟ ਤਾਪਮਾਨ ਹੈ। ਮੌਸਮ ਵਿਗਿਆਨ ਵਿਭਾਗ IMD ਦੇ ਇਕ ਅਧਿਕਾਰੀ ਨੇ ਕਿਹਾ, 'ਸਫਦਰਜੰਗ 'ਚ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਘੱਟ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਲੋਧੀ ਨਗਰ 'ਚ ਤਾਪਾਮਨ 3.3 ਡਿਗਰੀ ਸੈਲਸੀਅਸ ਤੇ ਆਯਾਨਨਗਰ 'ਚ ਮੌਸਮ ਕੇਂਦਰ 'ਤੇ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


IMD ਵੱਲੋਂ ਦੱਸਿਆ ਗਿਆ ਕਿ ਬਰਫ਼ ਨਾਲ ਢੱਕੇ ਪੱਛਮੀ ਹਿਮਾਲਿਆ ਖੇਤਰ ਤੋਂ ਚੱਲਣ ਵਾਲੀਆਂ ਬਰਫੀਲੀਆਂ ਹਵਾਵਾਂ ਕਾਰਨ ਸ਼ਹਿਰ 'ਚ ਠੰਡ ਦਾ ਪ੍ਰਕੋਪ ਬਰਕਰਾਰ ਹੈ। ਸ਼ਹਿਰ 'ਚ ਵੀਰਵਾਰ ਬੇਹੱਦ ਠੰਡਾ ਦਿਨ ਦਰਜ ਕੀਤਾ ਗਿਆ ਸੀ ਕਿਉਂ ਕਿ ਵੱਧ ਤੋਂ ਵੱਧ ਤਾਪਮਾਨ ਡਿੱਗ ਕੇ 15.2 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ ਸੀ। ਜੋ ਆਮ ਨਾਲੋਂ ਸੱਤ ਡਿਗਰੀ ਘੱਟ ਸੀ ਤੇ ਇਸ ਮੌਸਮ ਦਾ ਸਭ ਤੋਂ ਘੱਟ ਤਾਪਮਾਨ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ