Weather Updates: ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅੱਜ ਪੂਰਬੀ ਰਾਜਸਥਾਨ ਤੇ ਗੁਜਰਾਤ 'ਚ ਬਾਰਸ਼ ਦੀਆਂ ਗਤੀਵਿਧੀਆਂ ਚ ਤੇਜ਼ੀ ਆਵੇਗੀ ਤੇ ਅੱਜ ਤੋਂ ਪੂਰਬੀ ਭਾਰਤ 'ਚ ਫਿਰ ਤੋਂ ਬਾਰਸ਼ ਦੀ ਸੰਭਾਵਨਾ ਹੈ। ਉੱਥੇ ਹੀ ਦਿੱਲੀ-ਐਨਸੀਆਰ 'ਚ ਹਲਕੀ ਬਾਰਸ਼ ਦੀ ਸੰਭਾਵਨਾ ਹੈ ਤੇ ਇਸ ਤੋਂ ਬਾਅਦ ਬਾਰਸ਼ 'ਚ ਕਮੀ ਆਵੇਗੀ। ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਤਕ ਪਹੁੰਚਣ ਦੇ ਨਾਲ ਸ਼ੁੱਕਰਵਾਰ ਮੌਸਮ ਹੁੰਮਸ ਭਰਿਆ ਰਿਹਾ।


ਰਾਜਧਾਨੀ ਦਿੱਲੀ ਦਾ ਹਾਲ


ਆਈਐਮਡੀ (IMD) ਨੇ ਅੱਜ ਦਿੱਲੀ 'ਚ ਬੱਦਲ ਛਾਏ ਰਹਿਣ ਦੇ ਨਾਲ ਹੀ ਗਰਜ ਦੇ ਨਾਲ ਛਿੱਟੇ ਪੈਣ ਤੇ ਹਲਕੀ ਤੋਂ ਮੱਧਮ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 33 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਵਿਭਾਗ ਨੇ 18-20 ਸਤੰਬਰ ਲਈ ਗ੍ਰੀਨ ਅਲਰਟ ਤੇ 21-22 ਸਤੰਬਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਯੈਲੋ ਗੰਭੀਰ ਮੌਸਮ ਦਾ ਸੰਕੇਤ ਹੈ।


ਬਾਕੀ ਸੂਬਿਆਂ ਦਾ ਹਾਲ


IMD ਨੇ ਕਿਹਾ ਕਿ 19 ਤੇ 20 ਸਤੰਬਰ ਨੂੰ ਉੱਤਰਾਖੰਡ 'ਚ ਛਿੱਟਪੁੱਟ ਦੀ ਭਾਰੀ ਸੰਭਾਵਨਾ ਹੈ। ਹਰਿਆਣਾ ਤੇ ਚੰਡੀਗੜ੍ਹ 'ਚ ਵੀ ਬਾਰਸ਼ ਦੀ ਸੰਭਾਵਨਾ ਹੈ। ਪਰ ਸ਼ੁੱਕਰਵਾਰ ਤੋਂ ਬਾਅਦ ਇਸ 'ਚ ਕਮੀ ਦੱਸੀ ਗਈ ਹੈ। ਅਗਲੇ ਪੰਜ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਹੋਰ ਹਿੱਸਿਆਂ 'ਚ ਹਲਕੀ ਤੋਂ ਮੱਧਮ ਬਾਰਸ਼ ਦੀ ਸੰਭਾਵਨਾ ਹੈ।


IMD ਨੇ ਕਿਹਾ ਕਿ 18 ਤੋਂ 20 ਸਤੰਬਰ ਤਕ ਓੜੀਸਾ  ਤੇ ਪੱਛਮੀ ਬੰਗਾਲ 'ਚ ਵਿਆਪਕ ਰੂਪ ਤੋਂ ਬਾਰ ਤੇ ਵੱਖ-ਵੱਖ ਖੇਤਰਾਂ 'ਚ ਭਾਰੀ ਬਾਰਸ਼ ਦੇ ਨਾਲ ਬਾਰਸ਼ ਦੀਆਂ ਗਤੀਵਿਧੀਆਂ ਵਧਣ ਦੀ ਸੰਭਾਵਨਾ ਹੈ।


2 ਹਫ਼ਤੇ ਦੀ ਦੇਰੀ ਨਾਲ ਹੋ ਰਹੀ ਮਾਨਸੂਨ ਦੀ ਵਾਪਸੀ-IMD


IMD ਨੇ 2021 'ਚ ਪੂਰੇ ਭਾਰਤ 'ਚ ਸਾਰੇ ਸਥਾਨਾਂ ਲਈ ਮਾਨਸੂਨ ਦੀ ਆਮਦ ਤੇ ਵਾਪਸੀ ਦੀਆਂ ਨਵੀਆਂ ਤਾਰੀਖਾਂ ਦਾ ਐਲਾਨ ਕੀਤਾ ਸੀ। ਜਿਸ ਦੇ ਮੁਤਾਬਕ ਮਾਨਸੂਨ ਅੱਜ ਤੋਂ ਉੱਤਰ ਪੱਛਮੀ ਭਾਰਤ ਤੋਂ ਆਪਣੀ ਵਾਪਸੀ ਸ਼ੁਰੂ ਕਰਦਾ ਹੈ। ਜੋ ਕਿ ਮੌਜੂਦਾ ਪਹਿਲੀ ਸਤੰਬਰ ਦੇ ਮੁਕਾਬਲੇ 2 ਹਫ਼ਤੇ ਦੀ ਦੇਰੀ ਨਾਲ ਹੈ।