ਨਵੀਂ ਦਿੱਲੀ: ਮੌਜੂਦਾ ਸਮੇਂ ਦੇਸ਼ 'ਚ ਮੌਸਮ ਦਾ ਹਾਲ ਕੁਝ ਇਸ ਤਰ੍ਹਾਂ ਹੈ ਕਿ ਰਾਤ ਨੂੰ ਮੀਂਹ ਪੈਂਦਾ ਹੈ ਤੇ ਸਵੇਰੇ ਤਿੱਖੀ ਧੁੱਪ ਨਿਕਲਦੀ ਹੈ। ਪਿਛਲੇ ਕੁਝ ਦਿਨਾਂ ਤੋਂ ਕਈ ਸ਼ਹਿਰਾਂ 'ਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੌਸਮ ਨਾ ਸਿਰਫ਼ ਸੁਹਾਵਣਾ ਹੋ ਰਿਹਾ ਹੈ, ਸਗੋਂ ਕੁਦਰਤ ਦੇ ਵੀ ਖਿੜੇ-ਖਿੜੇ ਰੰਗ ਵੇਖਣ ਨੂੰ ਮਿਲ ਰਹੇ ਹਨ। ਹਾਲਾਂਕਿ ਦਿਨ 'ਚ ਕੁਝ ਥਾਵਾਂ 'ਤੇ ਗਰਮੀ ਵੱਧ ਰਹੀ ਹੈ ਤੇ ਤੇਜ ਧੁੱਪ ਨਿਕਲ ਰਹੀ ਹੈ।
ਇਸ ਵਿਚਕਾਰ ਭਾਰਤੀ ਮੌਸਮ ਵਿਭਾਗ ਨੇ ਰਾਜਸਥਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਸਮੇਤ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ 'ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਇਸ ਦੌਰਾਨ ਸਮੁੰਦਰੀ ਕੰਢੀ ਖੇਤਰਾਂ 'ਚ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਕਾਰਨ ਮਛੇਰਿਆਂ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਵੀ ਦਿੱਲੀ 'ਚ ਬੱਦਲਵਾਰੀ ਤੇ ਹਲਕੀ ਬਾਛੜ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤਕ ਦਿੱਲੀ 'ਚ ਮੌਸਮ ਦੀ ਸਥਿਤੀ ਪਹਿਲਾਂ ਵਾਂਗ ਰਹੇਗੀ। ਇਸ ਤੋਂ ਇਲਾਵਾ 2 ਜੂਨ ਨੂੰ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਬੰਗਾਲ, ਸਿੱਕਮ, ਉੜੀਸ਼ਾ, ਕੋਂਕਣ, ਗੋਆ, ਮਰਾਠਵਾੜਾ, ਮੱਧ ਮਹਾਰਾਸ਼ਟਰ, ਤੱਟੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਇਲਸੀਮਾ, ਕਰਨਾਟਕ, ਅਸਾਮ, ਮੇਘਾਲਿਆ, ਤਾਮਿਲਨਾਡੂ, ਪੁੱਡੂਚੇਰੀ, ਕਰਾਈਕਲ ਲਕਸ਼ਦੀਪ, ਕੇਰਲ ਤੇ ਮਾਹੇ 'ਚ ਮੀਂਹ ਪੈਣ ਦੀ ਸੰਭਾਵਨਾ ਹੈ।
ਇੰਨਾ ਹੀ ਨਹੀਂ, ਮੌਸਮ ਵਿਭਾਗ ਨੇ ਦੱਸਿਆ ਹੈ ਕਿ ਲੋਹਾਰੂ, ਨਾਰਨੌਲ, ਮਹਿੰਦਰਗੜ੍ਹ, ਕੋਸਲੀ, ਬਾਵਲ, ਰੇਵਾੜੀ (ਹਰਿਆਣਾ), ਸਿੱਧਮੁੱਖ, ਸਾਦੁਲਪੁਰ, ਪਿਲਾਨੀ, ਝੁੰਜੁਨੂ, ਬਿਰਾਟਨਗਰ, ਕੋਟਪੁਤਲੀ, ਮਹਿੰਦੀਪੁਰ ਬਾਲਾਜੀ, ਮਹਾਵਾ, ਰਾਜਗੜ੍ਹ, ਲਕਸ਼ਮਣਗੜ੍ਹ, ਨਦਬਾਈ, ਅਲਵਰ, ਬਿਆਨਾ, ਡੀਗ 'ਚ ਅੱਜ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਸਕਦਾ ਹੈ। ਇਨ੍ਹਾਂ ਸ਼ਹਿਰਾਂ 'ਚ ਹਵਾ ਦੀ ਰਫ਼ਤਾਰ 30-40 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।
ਇਸ ਤੋਂ ਇਲਾਵਾ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ 18 ਜ਼ਿਲ੍ਹਿਆਂ 'ਚ ਵੀ ਮੀਂਹ ਪੈ ਸਕਦਾ ਹੈ। ਇਨ੍ਹਾਂ ਜ਼ਿਲ੍ਹਿਆਂ 'ਚ ਬਹਰਾਇਚ, ਸ਼ਰਾਵਸਤੀ, ਗੋਂਡਾ, ਬਲਰਾਮਪੁਰ, ਬਸਤੀ, ਸਿਧਾਰਥਨਗਰ, ਸੰਤ ਕਬੀਰਨਗਰ, ਮਹਾਰਾਜਗੰਜ, ਕੁਸ਼ੀਨਗਰ, ਗੋਰਖਪੁਰ, ਦੇਵਰੀਆ, ਬਲੀਆ, ਸੁਲਤਾਨਪੁਰ, ਅੰਬੇਡਕਰਨਗਰ, ਜੌਨਪੁਰ, ਆਜ਼ਮਗੜ੍ਹ, ਮਉ ਤੇ ਗਾਜ਼ੀਪੁਰ ਅਤੇ ਨਾਲ ਲੱਗਦੇ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ 'ਚ ਤੇਜ਼ ਹਨ੍ਹੇਰੀ ਦੇ ਨਾਲ ਬਾਰਸ਼ ਹੋਣ ਦੀ ਸੰਭਾਵਨਾ ਹੈ।