ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਸ਼ਮੀਰੀ ਬੱਚੀ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਕਾਰਵਾਈ ਕੀਤੀ ਹੈ। ਇਕ ਵੀਡੀਓ 'ਚ ਛੇ ਸਾਲ ਦੀ ਇਕ ਬੱਚੀ ਆਨਲਾਈਨ ਕਲਾਸਾਂ ਦੌਰਾਨ ਭਾਰੀ ਭਰਕਮ ਹੋਮਵਰਕ ਦਿੱਤੇ ਜਾਣ ਦੀ ਸ਼ਿਕਾਇਤ ਪੀਐਮ ਮੋਦੀ ਨੂੰ ਕੀਤੀ ਹੈ।


ਵੀਡੀਓ ਵਾਇਰਲ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਤਤਕਾਲ ਇਸ ਤੇ ਕਦਮ ਚੁੱਕਦਿਆਂ ਕਾਰਵਾਈ ਕੀਤੀ ਹੈ। ਬੱਚਿਆਂ 'ਤੇ ਪੜ੍ਹਾਈ ਦਾ ਦਬਾਅ ਘੱਟ ਕਰਨ ਲਈ ਉਨ੍ਹਾਂ ਨੀਤੀ 'ਚ ਬਦਲਾਅ ਦੇ ਹੁਕਮ ਵੀ ਜਾਰੀ ਕੀਤੇ ਹਨ।


ਛੇ ਸਾਲ ਦੀ ਇਸ ਬੱਚੀ ਨੇ ਇਕ ਵੀਡੀਓ ਬਣਾ ਕੇ ਭਾਰੀ ਭਰਕਮ ਹੋਮਵਰਕ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਇਸ ਵੀਡੀਓ ਨੂੰ ਟਵਿੱਟਰ 'ਤੇ ਪੋਸਟ ਕੀਤਾ ਗਿਆ ਸੀ। ਦੇਖਦਿਆਂ ਹੀ ਦੇਖਦਿਆਂ ਇਹ ਵੀਡੀਓ ਵਾਇਰਲ ਹੋ ਗਿਆ ਸੀ। ਜਿਸ ਤੋਂ ਬਾਅਦ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਇਸ 'ਤੇ ਐਕਸ਼ਨ ਲਿਆ।


ਬੱਚੀ ਨੇ ਵੀਡੀਓ 'ਚ ਕਿਹਾ ਅੱਸਲਾਮੁ ਅਲੈਕੁਮ ਮੋਦੀ ਸਾਹਬ। ਮੇਰੀਆਂ ਕਲਾਸਾਂ ਸਵੇਰ 10 ਵਜੇ ਤੋਂ 2 ਵਜੇ ਤਕ ਹੁੰਦੀਆਂ ਹਨ। ਛੋਟੇ ਬੱਚਿਆਂ ਨੂੰ ਏਨਾ ਜ਼ਿਆਦਾ ਹੋਮਵਰਕ ਕਿਉਂ ਦਿੱਤਾ ਜਾਂਦਾ ਹੈ ਮੋਦੀ ਸਾਹਬ?


ਜਿਵੇਂ ਹੀ ਇਹ ਵੀਡੀਓ ਮਨੋਜ ਸਿਨ੍ਹਾ ਤਕ ਪਹੁੰਚਿਆਂ ਉਨ੍ਹਾਂ ਇਸ ਨੂੰ 'ਪਿਆਰੀ ਸ਼ਿਕਾਇਤ' ਦੱਸਿਆ। ਮਨੋਜ ਸਿਨ੍ਹਾ ਨੇ ਸਕੂਲੀ ਬੱਚਿਆਂ 'ਤੇ ਹੋਮਵਰਕ ਦਾ ਭਾਰ ਘੱਟ ਕਰਨ ਲਈ ਸਿੱਖਿਆ ਵਿਭਾਗ ਨੂੰ ਇਕ ਨੀਤੀ ਬਣਾਉਣ ਦੇ ਹੁਕਮ ਦਿੱਤੇ ਹਨ।


ਉਪ ਰਾਜਪਾਲ ਦੇ ਹੁਕਮਾਂ ਤੋਂ ਬਾਅਦ ਸਿੱਖਿਆ ਵਿਭਾਗ ਨੇ ਗਾਈਡਲਾਈਨਜ਼ ਜਾਰੀ ਕੀਤੀਆਂ। ਇਸ ਹੁਕਮ ਨੂੰ ਉਨ੍ਹਾਂ ਆਪਣੇ ਟਵਿੱਟਰ ਤੋਂ ਸ਼ੇਅਰ ਵੀ ਕੀਤਾ ਹੈ। ਨਵੀਂ ਨੀਤੀ ਦੇ ਮੁਤਾਬਕ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੀ ਕਲਾਸ ਦਿਨ ਭਰ 'ਚ 30 ਮਿੰਟ ਤੋਂ ਜ਼ਿਆਦਾ ਨਹੀਂ ਹੋਵੇਗੀ। ਪਹਿਲੀ ਤੋਂ ਅੱਠਵੀਂ ਤਕ ਦੀਆਂ ਕਲਾਸਾਂ 30 ਤੋਂ 45 ਮਿੰਟ ਦੇ ਦੋ ਸੈਸ਼ਨਾਂ 'ਚ ਲਾਈਆਂ ਜਾਣ।


Education Loan Information:

Calculate Education Loan EMI