ਨਵੀਂ ਦਿੱਲੀ: ਉੱਤਰੀ ਭਾਰਤ 'ਚ ਠੰਡ ਦਾ ਪ੍ਰਕੋਪ ਦਿਨ ਬ ਦਿਨ ਵਧਦਾ ਜਾ ਰਿਹਾ ਹੈ।। 40 ਦਿਨਾਂ ਦੀ ਭਿਆਨਕ ਠੰਡ ਵਾਲਾ ਸਮਾਂ ਚਿਲਾਈ ਕਲਾਂ ਜੰਮੂ ਕਸ਼ਮੀਰ ਤੇ ਲੱਦਾਖ 'ਚ ਸ਼ੁਰੂ ਹੋ ਚੁੱਕੀ ਹੈ ਤੇ 31 ਜਨਵਰੀ ਤਕ ਜਾਰੀ ਰਹੇਗੀ। ਇਸ ਦੌਰਾਨ ਹੋਣ ਵਾਲੀ ਬਰਫ਼ਬਾਰੀ ਹੀ ਪੂਰਾ ਸਾਲ ਉੱਥੇ ਪਾਣੀ ਉਪਲਬਧ ਕਰਾਉਂਦੀ ਹੈ। ਇਸ ਦੌਰਾਨ ਸ੍ਰੀਨਗਰ 'ਚ ਘੱਟੋ ਘੱਟ ਤਾਪਮਾਨ ਸਿਫ਼ਰ ਤੋਂ 5.0 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ ਹੈ।


ਜੰਮੂ-ਕਸ਼ਮੀਰ ਤੇ ਲੱਦਾਖ 'ਚ ਭਿਆਨਕ ਸੀਤ ਲਹਿਰ ਜਾਰੀ ਹੈ। ਇੱਥੇ ਕਈ ਥਾਵਾਂ 'ਤੇ ਘੱਟੋ ਘੱਟ ਤਾਪਮਾਨ ਸਿਫ਼ਰ ਤੋਂ ਕਈ ਡਿਗਰੀ ਹੇਠਾਂ ਚਲਾ ਗਿਆ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਇੱਥੇ 26 ਤੇ 27 ਦਸੰਬਰ ਦੇ ਵਿਚ ਬਾਰਸ਼ ਹੋਣ ਜਾ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 31 ਦਸੰਬਰ ਤਕ ਸੀਤ ਲਹਿਰ ਜਾਰੀ ਰਹੇਗੀ।


ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਿ ਅੱਜ ਦਿੱਲੀ 'ਚ ਆਸਮਾਨ ਸਾਫ ਰਹੇਗਾ ਪਰ ਸਵੇਰ ਦੇ ਸਮੇਂ ਦਿੱਲੀ ਦੇ ਲੋਕਾਂ ਨੂੰ ਸੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ। ਦਿੱਲੀ 'ਚ ਅੱਜ ਸੰਘਣੀ ਧੁੰਦ ਪਈ ਹੋਈ ਹੈ। ਜਿਸ ਕਾਰਨ ਘੱਟ ਵਿਜ਼ੀਬਿਲਿਟੀ ਦਾ ਅਸਰ ਸੜਕੀ ਆਵਾਜਾਈ 'ਤੇ ਵੀ ਦੇਖਿਆ ਜਾ ਰਿਹਾ ਹੈ। ਆਈਐਮਡੀ ਨੇ ਦਿੱਲੀ 'ਚ 24 ਦਸੰਬਰ ਲਈ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਾ ਅੰਦਾਜ਼ਾ ਲਾਇਆ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ