Wedding celebrations turn tragic as 11 die after accidentally falling into well in Ku
ਕੁਸ਼ੀਨਗਰ: ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ 'ਚ ਖੂਹ 'ਚ ਡਿੱਗਣ ਨਾਲ 13 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਮਾਮਲਾ ਨੇਬੂਆ ਨੌਰੰਗੀਆ ਥਾਣਾ ਖੇਤਰ ਦਾ ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਹਨ। ਘਟਨਾ ਬੁੱਧਵਾਰ ਦੇਰ ਰਾਤ ਦੀ ਹੈ। ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜ਼ਖਮੀਆਂ ਦੇ ਇਲਾਜ ਲਈ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਵਿਆਹ ਸਮਾਗਮ ਦੌਰਾਨ ਔਰਤਾਂ ਅਤੇ ਲੜਕੀਆਂ ਖੂਹ ਦੇ ਕੰਢੇ ਖੜ੍ਹੇ ਸੀ। ਅਚਾਨਕ ਖੂਹ 'ਤੇ ਲੱਗਾ ਲੋਹੇ ਦਾ ਜਾਲ ਟੁੱਟ ਗਿਆ ਅਤੇ ਔਰਤਾਂ ਉਸ 'ਚ ਡਿੱਗ ਗਈਆਂ।
ਖ਼ਬਰਾਂ ਮੁਤਾਬਕ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਨੇ ਖੂਹ 'ਚ ਉਤਰ ਕੇ 15 ਔਰਤਾਂ ਨੂੰ ਬਚਾਇਆ, ਪਰ 10 ਤੋਂ ਵੱਧ ਔਰਤਾਂ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਹੁਣ ਤੱਕ 11 ਲਾਸ਼ਾਂ ਮੁਰਦਾਘਰ ਪਹੁੰਚ ਚੁੱਕੀਆਂ ਹਨ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਦਾ ਐਲਾਨ
ਪਿੰਡ ਵਾਸੀਆਂ ਅਤੇ ਪੁਲਿਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਪੌੜੀ ਲਗਾ ਕੇ ਕੁਝ ਲੋਕਾਂ ਨੂੰ ਬਚਾਇਆ। ਇਸ ਹਾਦਸੇ ਵਿੱਚ 13 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਔਰਤਾਂ ਅਤੇ ਲੜਕੀਆਂ ਸ਼ਾਮਲ ਹਨ। ਖੂਹ 'ਚ ਡਿੱਗੀਆਂ 9 ਹੋਰ ਔਰਤਾਂ ਨੂੰ ਬਚਾ ਲਿਆ ਗਿਆ। ਸੂਚਨਾ ਮਿਲਣ 'ਤੇ ਏਡੀਜੀ ਗੋਰਖਪੁਰ, ਕਮਿਸ਼ਨਰ ਗੋਰਖਪੁਰ, ਡੀਐਮ ਅਤੇ ਐਸਪੀ ਵੀ ਮੌਕੇ 'ਤੇ ਪਹੁੰਚੇ। ਉੱਚ ਅਧਿਕਾਰੀਆਂ ਨੇ ਘਟਨਾ ਦੀ ਜਾਣਕਾਰੀ ਲਈ ਅਤੇ ਬਾਅਦ ਵਿੱਚ ਸੀਨੀਅਰ ਅਧਿਕਾਰੀਆਂ ਨੇ ਵੀ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ ਅਤੇ ਮ੍ਰਿਤਕ ਦੇ ਵਾਰਸਾਂ ਨਾਲ ਮੁਲਾਕਾਤ ਕੀਤੀ। ਕੁਸ਼ਨੀਗਰ ਦੇ ਕੁਲੈਕਟਰ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਹਾਦਸੇ 'ਚ ਇਨ੍ਹਾਂ ਲੋਕਾਂ ਦੀ ਮੌਤ ਹੋਈ
- ਪੂਜਾ ਪੁੱਤਰੀ ਬਲਵੰਤ ਯਾਦਵ 19 ਸਾਲ, ਵਾਸੀ ਨੌਰੰਗੀਆ ਸਕੂਲ ਟੋਲਾ।
- ਪੂਜਾ ਪੁਤਰੀ ਰਾਮ ਬਹਾਲੀ ਚੌਰਸੀਆ 20 ਸਾਲ।
- ਸ਼ਸ਼ੀਕਲਾ ਪੁੱਤਰੀ ਮਦਨ ਚੌਰਸੀਆ 15 ਸਾਲ।
- ਸ਼ਕੁੰਤਲਾ ਦੇਵੀ ਪਤਨੀ ਭੋਲਾ ਚੌਰਸੀਆ 35 ਸਾਲ।
- ਮਮਤਾ ਦੇਵੀ ਪਤਨੀ ਰਮੇਸ਼ ਚੌਰਸੀਆ 35 ਸਾਲ।
- ਮੀਰਾ ਦੀ ਬੇਟੀ ਸੁਭਾਗ ਵਿਸ਼ਵਕਰਮਾ 25 ਸਾਲ।
- ਏਂਜਲ ਪੁੱਤਰੀ ਰਾਜੇਸ਼ ਚੌਰਸੀਆ 14 ਸਾਲ।
- ਜੋਤੀ ਪੁੱਤਰੀ ਰਾਮਬਲੀ ਚੌਰਸੀਆ 15 ਸਾਲ।
- ਰਾਧਿਕਾ ਪੁੱਤਰੀ ਮਹੇਸ਼ ਕੁਸ਼ਵਾਹਾ 16 ਸਾਲ।
- ਸੁੰਦਰੀ ਪੁੱਤਰੀ ਪ੍ਰਮੋਦ ਕੁਸ਼ਵਾਹਾ 8 ਸਾਲ।
- ਆਰਤੀ ਪੁੱਤਰੀ ਇੰਦਰਜੀਤ ਚੌਰਸੀਆ 15 ਸਾਲ।
- ਮੋਨੂੰ ਪੁੱਤਰੀ ਸਰਵਣ 15 ਸਾਲ।
- ਵਰਿੰਦਾ ਪੁੱਤਰੀ ਮੰਗਰੂ 15 ਸਾਲ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin