West Bengal Election Results ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਮੁੜ ਬਾਜੀ ਮਾਰਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਤ੍ਰਿਮਮੂਲ ਕਾਂਗਰਸ 148 ਸੀਟਾਂ 'ਤੇ ਅੱਗੇ ਹਨ। ਬੀਜੇਪੀ ਵੀ ਸਖਤ ਟੱਕਰ ਦੇ ਰਹੀ ਹੈ ਤੇ 115 ਸੀਟਾਂ 'ਤੇ ਲੀਡ ਲੈ ਰਹੀ ਹੈ। ਖਾਸ ਗੱਲ ਹੈ ਕਿ ਖੱਬੇ ਪੱਖੀਆਂ ਤੇ ਕਾਂਗਰਸ ਦੇ ਗੱਠਜੋੜ ਨੂੰ ਸਿਰਫ 2 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।
ਪੱਛਮੀ ਬੰਗਾਲ ਵਿਚ 8 ਪੜਾਵਾਂ ਵਿੱਚ 294 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਈਆਂ ਤੇ ਅੱਠਵੇਂ ਪੜਾਅ ਲਈ ਚੋਣ ਵੀਰਵਾਰ ਨੂੰ ਹੋਇਆ। ਬੰਗਾਲ ਵਿੱਚ ਵੋਟਿੰਗ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋਇਆ ਸੀ। ਉਸ ਤੋਂ ਬਾਅਦ 1, 6, 10, 17, 22 ਤੇ 26 ਅਪ੍ਰੈਲ ਨੂੰ ਵੋਟ ਪਈਆਂ ਸੀ।
ਹੁਣ ਜਾਣੋ ਪੱਛਮੀ ਬੰਗਾਲ 'ਚ 2016 ਦੇ ਨਤੀਜੇ
ਦੱਸ ਦਈਏ ਕਿ ਪੱਛਮੀ ਬੰਗਾਲ ਵਿੱਚ 294 ਸੀਟਾਂ ਹਨ। 2016 ਵਿੱਚ ਚੋਣਾਂ 6 ਪੜਾਵਾਂ ਵਿੱਚ ਹੋਈਆਂ ਸੀ। ਮਮਤਾ ਦੀ ਪਾਰਟੀ ਨੇ 293 ਸੀਟਾਂ 'ਤੇ ਚੋਣ ਲੜੀ। ਇਨ੍ਹਾਂ ਵਿੱਚੋਂ 211 ਸੀਟਾਂ ਜਿੱਤਣ ਵਿਚ ਕਾਮਯਾਬ ਰਹੇ। ਜਦੋਂਕਿ ਭਾਜਪਾ ਨੇ 291 ਸੀਟਾਂ 'ਤੇ ਚੋਣ ਲੜੀ ਸੀ ਤੇ ਉਸ ਨੇ ਸਿਰਫ 3 ਸੀਟਾਂ ਜਿੱਤੀਆਂ ਸੀ। ਇਸ ਦੇ ਨਾਲ ਹੀ ਗੋਰਖਾ ਜਨਮੁਕਤੀ ਮੋਰਚਾ ਨੇ ਤਿੰਨ ਸੀਟਾਂ 'ਤੇ ਚੋਣ ਲੜੀ ਤੇ ਤਿੰਨੋਂ ਜਿੱਤੇ।
ਕਾਂਗਰਸ ਨੇ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਮੁਕਾਬਲਾ ਕੀਤਾ। ਉਸ ਨੇ 92 ਸੀਟਾਂ ਲਈ ਉਮੀਦਵਾਰ ਮੈਦਾਨ ਵਿੱਚ ਉਤਾਰੇ ਸੀ ਤੇ 44 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਉਧਰ ਸੀਪੀਐਮ 148 ਵਿੱਚੋਂ 26 ਸੀਟਾਂ ਜਿੱਤਣ ਦੇ ਯੋਗ ਰਹੀ। ਸੀਪੀਆਈ ਨੇ 11 ਸੀਟਾਂ ਚੋਂ ਇੱਕ ਜਿੱਤੀ।
ਇਸ ਦੇ ਨਾਲ ਹੀ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੱਛਮੀ ਬੰਗਾਲ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਸਾਰੇ ਸ਼ਾਪਿੰਗ ਮਾਲਾਂ, ਸੈਲੂਨ, ਰੈਸਟੋਰੈਂਟਾਂ, ਬਾਰਾਂ, ਖੇਡਾਂ ਦੇ ਕੰਪਲੈਕਸਾਂ, ਜਿੰਮ, ਸਪਾਅ ਅਤੇ ਤੈਰਾਕੀ ਪੁਲਾਂ ਨੂੰ ਤੁਰੰਤ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ: Tamil Nadu Election Results: ਤਾਮਿਲਨਾਡੂ 'ਚ ਵੀ ਸੱਤਾ ਤਬਦੀਲੀ? ਮੁੱਢਲੇ ਰੁਝਾਨਾਂ 'ਚ ਡੀਐਮਕੇ ਗੱਠਜੋੜ ਦੀ ਬੜ੍ਹਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904