ਕੋਲਕਾਤਾ: ਪੱਛਮੀ ਬੰਗਾਲ 'ਚ ਕੱਲ੍ਹ ਤੋਂ ਸੰਪੂਰਨ ਲੌਕਡਾਊਨ ਲੱਗਣ ਜਾ ਰਿਹਾ ਹੈ। ਕੱਲ੍ਹ ਤੋਂ ਬੰਗਾਲ 'ਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਭ ਕੁਝ ਬੰਦ ਰਹੇਗਾ। ਕਰਿਆਨੇ ਤੇ ਸਬਜ਼ੀ ਦੀਆਂ ਦੁਕਾਨਾਂ ਸਵੇਰ ਸੱਤ ਵਜੇ ਤੋਂ 10 ਵਜੇ ਤਕ ਖੁੱਲ੍ਹਣਗੀਆਂ। ਜਦਕਿ ਸਵੇਰ 10 ਵਜੇ ਤੋਂ ਦੁਪਹਿਰ 2 ਵਜੇ ਤਕ ਬੈਂਕ ਖੁੱਲ੍ਹਣਗੇ।
ਲੌਕਡਾਊਨ 'ਚ ਸਰਕਾਰੀ ਤੇ ਪ੍ਰਈਵੇਟ ਦਫਤਰ ਬੰਦ ਰਹਿਣਗੇ। ਲੌਕਲ ਟ੍ਰੇਨ, ਬੱਸ ਸੇਵਾ ਵੀ ਬੰਦ ਰਹੇਗੀ। ਸਾਰੇ ਸਕੂਲ ਬੰਦ ਰਹਿਣਗੇ।
ਹਾਲ ਹੀ 'ਚ ਸੰਪੰਨ ਚੋਣਾਂ 'ਚ ਜ਼ਬਰਦਸਤ ਬਹੁਮਤ ਹਾਸਲ ਕਰਨ ਤੋਂ ਬਾਅਦ ਮਮਤਾ ਬੈਨਰਜੀ ਨੇ 5 ਮਈ ਨੂੰ ਤੀਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਇਸ ਦਿਨ ਉਨ੍ਹਾਂ ਬੰਗਾਲ 'ਚ 10 ਦਿਨਾਂ ਲਈ ਕਈ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਸੀ। ਹੁਣ ਇਨ੍ਹਾਂ ਪਾਬੰਦੀਆਂ ਨੂੰ ਵਧਾ ਕੇ 30 ਮਈ ਤਕ ਕਰ ਦਿੱਤਾ ਗਿਆ ਹੈ।