ਨਵੀਂ ਦਿੱਲੀ: ਲਤਾ ਮੰਗੇਸ਼ਕਰ ਨੂੰ ਦੇਸ਼ ਦੀ ਕੋਇਲ ਕਿਹਾ ਜਾਂਦਾ ਹੈ। ਉਨ੍ਹਾਂ ਦੀ ਆਵਾਜ਼ ਅੱਜ ਵੀ ਕਰੋੜਾਂ ਦਿਲਾਂ ‘ਤੇ ਰਾਜ਼ ਕਰਦੀ ਹੈ। ਹੁਣ ਜੇਕਰ ਕੋਈ ਤੁਹਾਨੂੰ ਕਹੇ ਕਿ ਕੋਈ ਹੈ ਜੋ ਬਿਲਕੁਲ ਉਨ੍ਹਾਂ ਜਿੰਨੀ ਹੀ ਸੁਰੀਲੀ ਆਵਾਜ਼ ‘ਚ ਗਾ ਸਕਦੀ ਹੈ ਤਾਂ ਸ਼ਾਇਦ ਹੋ ਸਕਦਾ ਹੈ ਤੁਸੀਂ ਯਕੀਨ ਨਾ ਕਰੋ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ਨੂੰ ਲੋਕ ਪਸੰਦ ਕਰ ਰਹੇ ਹਨ।

ਇਹ ਵੀਡੀਓ ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ ‘ਤੇ ਗਾਣਾ ਗਾ ਰਹੀ ਔਰਤ ਦਾ ਹੈ ਜੋ ਲਤਾ ਦਾ ਗਾਣਾ, ‘ਏਕ ਪਿਆਰ ਕਾ ਨਗਮਾ ਹੈ’ ਗਾਉਂਦੇ ਹੋਏ ਨਜ਼ਰ ਆ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਔਰਤ ਦੀ ਆਵਾਜ਼ ਲਤਾ ਮੰਗੇਸ਼ਕਰ ਦੀ ਤਰ੍ਹਾਂ ਹੀ ਲੱਗ ਰਹੀ ਹੈ। ਇਸ ਦੇ ਨਾਲ ਹੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਹੁਣ ਤਕ ਦੋ ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।

https://www.facebook.com/krishaanDasZubu/videos/1262366750604317/

ਇਹ ਗਾਣਾ ਹਿੰਦੀ ਫ਼ਿਲਮ ‘ਸ਼ੋਰ’ 1972 ਦਾ ਹੈ। ਇਸ ਨੂੰ ਲਤਾ ਮੰਗੇਸ਼ਕਰ ਤੇ ਮੁਕੇਸ਼ ਨੇ ਗਾਇਆ ਹੈ। ਵੀਡੀਓ ਫੇਸਬੁੱਕ ‘ਤੇ ਪੋਸਟ ਕੀਤਾ ਗਿਆ ਹੈ। ਇਸ ਨੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਲੋਕ ਔਰਤ ਦੀ ਖੂਬ ਤਾਰੀਫ ਕਰ ਰਹੇ ਹਨ।