West Bengal : ਪੱਛਮੀ ਬੰਗਾਲ ਦੀ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਵਿਦਯੁਤ ਚੱਕਰਵਰਤੀ 'ਤੇ ਬਦਮਾਸ਼ਾਂ ਨੇ ਹਮਲਾ ਕੀਤਾ ਹੈ। ਇਹ ਹਮਲਾ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਦੇ ਗੇਟ 'ਤੇ ਪੁਲਿਸ ਦੀ ਮੌਜੂਦਗੀ 'ਚ ਕੀਤਾ ਗਿਆ। ਇਸ ਦੇ ਨਾਲ ਹੀ ਭਾਜਪਾ ਨੇ ਇਸ ਲਈ ਟੀਐਮਸੀ ਨੂੰ ਜ਼ਿੰਮੇਵਾਰ ਦੱਸਿਆ ਹੈ।


 

ਪੱਛਮੀ ਬੰਗਾਲ ਦੇ ਵਿਧਾਨ ਸਭਾ ਵਿੱਚ ਵਿਪੱਖ ਅਤੇ ਬੀਜੇਪੀ ਦੇ ਨੇਤਾ ਸੁਦੂ ਅਧਿਕਾਰੀ ਨੇ ਟਵੀਟ ਕੀਤਾ, ''ਵਿਦਯੁਤ ਚੱਕਰਵਰਤੀ 'ਤੇ ਟੀਮਸੀ ਦੇ ਗੁੰਡਿਆਂ ਨੇ ਹਮਲਾ ਕੀਤਾ ਹੈ। ਉਹ ਆਪਣੇ ਘਰ ਤੋਂ 2 ਹਫਤਿਆਂ ਬਾਅਦ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਲਿਆ। ''ਵਿਦਯੁਤ ਜ਼ਖਮੀ ਹੋ ਗਏ ਸਨ। 

 





ਕੀ ਹੈ ਮਾਮਲਾ ?

ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਇੱਕ ਸਮੂਹ ਵਾਈਸ ਚਾਂਸਲਰ ਵਿਦਯੁਤ ਚੱਕਰਵਰਤੀ ਦੀ ਰਿਹਾਇਸ਼ ਅੱਗੇ ਕਰੀਬ ਵੀਹ ਦਿਨਾਂ ਤੋਂ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਵਿਦਯੁਤ ਚੱਕਰਵਰਤੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਵਿਦਯੁਤ ਦੇ ਵਾਈਸ ਚਾਂਸਲਰ ਬਣਨ ਤੋਂ ਬਾਅਦ ਪੜ੍ਹਾਈ ਦਾ ਮਾਹੌਲ ਖਰਾਬ ਹੋ ਰਿਹਾ ਹੈ।

 ਵਿਸ਼ਵ ਭਾਰਤੀ ਯੂਨੀਵਰਸਿਟੀ ਨੇ ਕੀ ਕਿਹਾ?

ਵਿਸ਼ਵ ਭਾਰਤੀ ਯੂਨੀਵਰਸਿਟੀ ਨੇ ਦੱਸਿਆ ਕਿ ਪ੍ਰੋਫੈਸਰ ਵਿਦਯੁਤ ਚੱਕਰਵਰਤੀ 'ਤੇ ਦੁਪਹਿਰ 2.45 ਵਜੇ ਹਮਲਾ ਹੋਇਆ। ਉਨ੍ਹਾਂ 'ਤੇ ਕੁਰਸੀਆਂ ਸੁੱਟੀਆਂ ਗਈਆਂ। ਇਸ ਦੌਰਾਨ ਸ਼ਾਂਤੀ ਨਿਕੇਤਨ ਥਾਣੇ ਦੇ ਦਫ਼ਤਰ ਇੰਚਾਰਜ ਵੀ ਮੌਜੂਦ ਸਨ।

 

ਯੂਨੀਵਰਸਿਟੀ ਨੇ ਅੱਗੇ ਕਿਹਾ ਕਿ ਹਮਲੇ ਤੋਂ ਬਾਅਦ ਪੀਐਮ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਨੂੰ ਵਿਦਯੁਤ ਚੱਕਰਵਰਤੀ ਦੇ ਘਰ ਡਾਕਟਰਾਂ ਨੂੰ ਭੇਜਣ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਮੰਗ ਕੀਤੀ ਕਿ ਹਮਲਾਵਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।