ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਨੀਤੀ ਤੇ ਹਿੰਸਾ ਇੱਕ-ਦੂਜੇ ਦੀ ਪਛਾਣ ਬਣ ਚੁੱਕੇ ਹਨ। ਲੋਕ ਸਭਾ ਚੋਣਾਂ ਨੂੰ ਖ਼ਤਮ ਹੋਏ ਵੀ 15 ਦਿਨ ਤੋਂ ਜ਼ਿਆਦਾ ਹੋ ਚੁੱਕੇ ਹਨ ਪਰ ਇੱਥੇ ਅਜੇ ਵੀ ਖੂਨੀ ਰਾਜਨੀਤੀ ਹੋ ਰਹੀ ਹੈ। ਬੀਜੇਪੀ ਤੇ ਟੀਐਮਸੀ ਦੀ ਲੜਾਈ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਬੀਤੇ ਦਿਨੀਂ ਉੱਤਰ 24 ਪਰਗਨਾ ਦੇ ਭਾਟਪਾੜਾ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਦੇ ਦੋ ਤੇ ਹਾਵੜਾ ‘ਚ ਬੀਜੇਪੀ ਦੇ ਇੱਕ ਸਮੱਰਥਕ ਦਾ ਕਤਲ ਹੋ ਗਿਆ।

ਉੱਤਰ 24 ਪਰਗਨਾ ‘ਚ ਬੰਬ ਨਾਲ ਹਮਲੇ ਦੀ ਘਟਨਾ ਬੀਤੀ ਰਾਤ ਸਾਢੇ 10 ਵਜੇ ਦੀ ਹੈ। ਮੁਹਮੰਦ ਹਲੀਮ ਨਾਂ ਦਾ ਟੀਐਮਸੀ ਸਮਰਥਕ ਆਪਣੇ ਘਰ ਬਾਹਰ ਪਰਿਵਾਰ ਨਾਲ ਬੈਠਾ ਸੀ, ਉਦੋਂ ਹੀ ਹਮਲਾ ਕੀਤਾ ਗਿਆ। ਇਸ ਹਮਲੇ ‘ਚ ਚਾਰ ਲੋਕ ਹੋਰ ਵੀ ਜ਼ਖ਼ਮੀ ਹੋਏ ਹਨ।

ਕੱਲ੍ਹ ਹਾਵੜਾ ‘ਚ ਇੱਕ ਬੀਜੇਪੀ ਕਾਰਕੁਨ ਦਾ ਕਤਲ ਕੀਤਾ ਗਿਆ। ਉਸ ਦੀ ਲਾਸ਼ ਮੈਦਾਨ ‘ਚ ਪਈ ਮਿਲੀ। ਪਰਿਵਾਰ ਮੁਤਾਬਕ ਮ੍ਰਿਤਕ ਸਮਾਤੁਲ ਬੀਜੇਪੀ ਸਮਰੱਥਕ ਸੀ। ਇਸ ਲਈ ਟੀਐਮਸੀ ਦੇ ਵਰਕਰਾਂ ਨੇ ਉਸ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਬੀਜੇਪੀ ਦੇ ਹੋਰ ਸਮਰੱਥਕਾਂ ਨੇ ਸ਼ਾਮ ਨੂੰ ਸਮਤੁਲ ਦੀ ਲਾਂਸ ਰੱਖ ਪ੍ਰਦਰਸ਼ਨ ਕੀਤਾ।