ਨਵੀਂ ਦਿੱਲੀ: ਸੋਨਭੱਦਰ ਕਤਲੇਆਮ ਨੂੰ ਜਿਸਨੇ ਵੀ ਸੁਣਿਆ ਉਹ ਹੈਰਾਨ ਹੀ ਹੋ ਗਿਆ। 10 ਲੋਕਾਂ ਦੀ ਬੇਰਹਿਮ ਤਰੀਕੇ ਨਾਲ ਕੀਤੇ ਗਏ ਕਤਲ ਨੇ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਉੱਤਰਪ੍ਰਦੇਸ਼ ਨੇ ਸਾਰੇ ਦੇਸ਼ ‘ਚ ਭੂਚਾਲ ਲਿਆਂਦਾ ਹੈ। ਪ੍ਰਿਅੰਕਾ ਗਾਂਧੀ ਲਗਾਤਾਰ ਧਰਨੇ ‘ਤੇ ਬੈਠੀ ਹੈ ਅਤੇ ਪੀੜਤਾਂ ਨੂੰ ਮਿਲਣ ਦੀ ਮੰਗ ਕਰ ਰਹੀ ਹੈ। ਹਿਰਾਸਤ ‘ਚ ਲਿਆ ਜਾਣ ਤੋਂ ਬਾਅਦ ਵੀ ਉਹ ਆਪਣੇ ਫੈਸਲੇ ‘ਤੇ ਅੜੀ ਹੈ।

ਸੋਨਭੱਦਰ ਦੀ ਇਸ ਘਟਨਾ ਨੂੰ ਲੈ ਕੇ ਜਿਵੇਂ ਪ੍ਰਿਅੰਕਾ ਸੂਬਾ ਅਤੇ ਕੇਂਦਰ ਸਰਕਾਰ ‘ਤੇ ਸਵਾਲ ਖੜ੍ਹੇ ਕਰ ਰਹੀ ਹੈ ਉਸ ਨੂੰ ਦੇਖ 1977 ‘ਚ ਹੋਈ ਬੇਛਲੀ ਪਿੰਡ ਦੇ ਕਤਲੇਆਮ ਘਟਨਾ ਦੀ ਯਾਦ ਆ ਜਾਂਦੀ ਹੈ। ਕਹਿੰਦੇ ਹਨ ਕਿ ਐਮਰਜੈਂਸੀ ਤੋਂ ਬਾਅਦ ਜਨਤਾ ਦਾ ਯਕੀਨ ਗੁਆ ਚੁੱਕੀ ਇੰਦਰਾ ਗਾਂਧੀ ਜਦੋਂ ਸੰਨ 1977 ਦੀ ਚੋਣਾਂ ਹਾਰੀ ਤਾਂ ਉਸ ਤੋਂ ਬਾਅਦ ਬੇਛਲੀ ਦੀ ਘਟਨਾ ਨੇ ਹੀ ਉਸ ਦਾ ਸਿਆਸੀ ਕਰਿਅਰ ਦੁਬਾਰਾ ਸ਼ੁਰੂ ਕੀਤਾ ਸੀ।



ਬਿਹਾਰ ਦੇ ਬੇਛਲੀ ਪਿੰਡ ‘ਚ 1977 ‘11 ਦਲਿਤ ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰਾਜਨੀਤੀ ਤੋਂ ਸੰਨਿਆਸ ਲੈਣ ਬਾਰੇ ਸੋਚ ਰਹੀ ਇੰਦਰਾ ਗਾਂਧੀ ਨੂੰ ਉਮੀਦ ਦੀ ਇੱਕ ਕਿਰਨ ਨਜ਼ਰ ਆਈ ਸੀ। ਉਸ ਨੇ ਬੇਛਲੀ ਜਾਣ ਲਈ ਨਦੀ ਨੂੰ ਪਾਰ ਕਰਨ ਲਈ ਮੰਦਰ ਦੇ ਹਾਥੀ ‘ਤੇ ਬੈਠ ਸਫਰ ਤੈਅ ਕੀਤਾ ਸੀ ਜਿਸ ਦੀ ਤਸਵੀਰਾਂ ਇੰਟਰਨੈਸ਼ਨਲ ਅਖ਼ਬਾਰਾਂ ਦੀ ਸੁਰਖੀਆਂ ਬਣੀਆਂ ਸਨ। ਪੀੜਤਾਂ ਨੇ ਇੰਦਰਾ ਨੂੰ ਮਿਲਣ ਤੋਂ ਬਾਅਦ ਉਸ ਨੂੰ ਵੋਟ ਨਾ ਦੇਣ ‘ਤੇ ਮੁਆਫੀ ਵੀ ਮੰਗੀ ਸੀ।

ਇਸ ਤੋਂ ਬਾਅਦ ਉਹ ਪੰਜ ਦਿਨ ਬਾਅਦ ਦਿੱਲੀ ਵਾਪਸ ਪਰਤੀ ਅਤੇ ਢਾਈ ਸਾਲ ਸੱਤਾ ‘ਚ ਰਹਿਣ ਤੋਂ ਬਾਅਦ ਭਾਜਪਾ ਸਰਕਾਰ ਡਿੱਗ ਗਈ ਅਤੇ 1980 ਦੀ ਚੋਣਾਂ ‘ਚ ਜਿੱਤ ਹਾਸਲ ਕਰ ਇੰਦਰਾ ਫੇਰ ਸੱਤਾ ‘ਚ ਆਈ। ਅੱਜ ਇੱਕ ਵਾਰ ਫਿਰ ਸੋਨਭਦਰ ਦੀ ਘਟਨਾ ਨਾਲ ਪ੍ਰਿਅੰਕਾ ਦੀ ਉਹੀ ਤਸਵੀਰ ਸਾਹਮਣੇ ਆਈ ਹੈ ਜੋ ਉਸ ਸਮੇਂ ਇੰਦਰਾ ਗਾਂਧੀ ਦੀ ਸੀ।