ਨਵੀਂ ਦਿੱਲੀ: ਪੁਣੇ ਚ 20 ਸਾਲ ਦੇ ਇੱਕ ਨੌਜਵਾਨ ਨੇ ਫਾਂਸੀ ਲਗਾ ਖੁਦਕੁਸ਼ੀ ਕਰ ਲਈ। ਸ਼ੁਰਕਵਾਰ ਨੂੰ ਪੁਲਿਸ ਨੇ ਦੱਸਿਆ ਕਿ ਬਲੂ ਵਹੇਲ ਆਨ-ਲਾਈਨ ਗੇਮ ਦੀ ਤਰ੍ਹਾਂ ਹੀ ਆਨ-ਲਾਈਨ ਮੋਬਾਇਲ ਗੇਮ ਟਾਸਕ ਨੂੰ ਪੂਰਾ ਕਰਨ ਦੇ ਚੱਕਰ ਚ ਉਸ ਵਿਅਕਤੀ ਨੇ ਇਹ ਕਦਮ ਚੁੱਕਿਆ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲੋਨੀ ਖੰਡ ਸ਼ਹਿਰ ਕਾਮਰਸ ਦੀ ਪੜਾਈ ਪੂਰੀ ਕਰਨ ਵਾਲੇ ਵਿਦੀਆਰਥੀ ਦਿਵਾਕਰ ਮਾਲੀ ਦੇ ਤੌਰ ਤੇ ਹੋਈ

 

ਬੁਧਵਾਰ ਸ਼ਾਂਮ ਨੂੰ ਫਾਂਸੀ ਲੈਣ ਤੋਂ ਪਹਿਲਾਂ ਉਸ ਨੇ ਸੁਸਾਈਡ ਨੋਟ ਵੀ ਛੱਡੀਆ ਹੈ ਜਿਸ ਚ ਉਸ ਨੇ ਲਿਖੀਆ ਕਿ ਬਲੈਕ ਪੈਂਥਰ ਜੋ ਗੁਫਾ ਚ ਸੀ ਹੁਣ ਉਹ ਆਜ਼ਾਦ ਹੋ ਗਿਆ ਹੈ ਅਤੇ ਹੁਣ ਉਸ ਤੇ ਕੋਈ ਪਾਬੰਦੀ ਨਹੀ ਹੈ, ਦ ਐਂਡਅਧਿਕਾਰੀ ਨੇ ਦੱਸਿਆ ਕਿ ਸੁਸਾਈਡ ਨੋਟ ਤੋਂ ਇਹ ਸਾਫ਼ ਹੈ ਕਿ ਇਹ ਕੋਈ ਆਨ-ਲਾਈਨ ਗੇਮ ਦਾ ਮਾਮਲਾ ਹੈ। ਜਿਸ ਚ ਮਾਲੀ ਨੇ ਖੁਦ ਨੂੰ ਬਲੈਕ ਪੈਂਥਰ ਦੱਸਿਆ ਸੀ

 

ਹੱਥ ਨਾਲ ਲਿੱਖੇ ਹੋਏ ਸੁਸਾਈਡ ਨੋਟ ਚ ਉਸ ਨੇ ਮਰਾਠੀ ਅਤੇ ਅੰਗਰੇਜੀ ਭਾਸ਼ਾ ਦਾ ਇਸਤੇਮਾਲ ਕੀਤਾ ਸੀ। ਉਸ ਨੇ ਇੱਕ ਲਾਈਨ ਡ੍ਰਾ ਕਰ ਬਲੈਕ ਪੈਂਥਰ ਦੀ ਤਸਵੀਰ ਵੀ ਬਣਾਈ ਸੀ। ਇਸ ਤੋਂ ਬਾਅਦ ਉਸ ਨੇ ਲਿਖੀਆ ਸੀ ਸੂਰਜ ਫੇਰ ਤੋਂ ਚਮਕੇਗਾ

 

ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਇਸ ਆਨ-ਲਾਈਨ ਗੇਮ ਦਾ ਆਦੀ ਹੋ ਚੁੱਕਿਆ ਸੀ। ਜਿਸ ਦਾ ਕੋਈ ਟਾਸਕ ਪੂਰਾ ਕਰਨ ਲਈ ਉਸ ਨੇ ਆਪਣੀ ਜਾਨ ਦੇ ਦਿੱਤੀ। ਮਾਲੀ ਦੀ ਮਾਂ ਨੇ ਵੀ ਪੁਲਿਸ ਨੂੰ ਦੱਸਿਆ ਕਿ ਉਹ ਮੋਬਾਇਲ ਫੋਨ ਦੀ ਵਰਤੋਂ ਕਾਫੀ ਜ਼ਿਆਦਾ ਕਰਦਾ ਸੀ। ਮਾਲੀ ਦੀ ਮਾਂ ਨੇ ਭਾਵੁਕ ਹੋ ਸਾਰੇ ਮਾਪੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਵੱਲ ਖਾਸ ਧਿਆਨ ਦੇਣ